ਭਾਰਤੀ ਕਿਸਾਨ ਯੂਨੀਅਨ ਵਲੋਂ ਸ਼ਾਮਚੁਰਾਸੀ ’ਚ ਰੋਸ ਪ੍ਰਦਰਸ਼ਨ

ਫੋਟੋ - ਕਸਬਾ ਸ਼ਾਮਚੁਰਾਸੀ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਫੰਗੂੜਾ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਿਸਾਨ ਆਗੂ।

ਸ਼ਾਮਚੁਰਾਸੀ, ਸਮਾਜ ਵੀਕਲੀ (ਚੁੰਬਰ )- ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਇਸ ਅਧੀਨ ਕਸਬਾ ਸ਼ਾਮਚੁਰਾਸੀ ਵਿਖੇ ਕਿਸਾਨਾਂ ਵਲੋਂ ਮੋਦੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਫੰਗੂੜਾ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਵਲੋਂ ਟਰੈਕਟਰਾਂ, ਗੱਡੀਆਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਤੇ ਕਾਲੇ ਝੰਡੇ ਲਗਾ ਕੇ ਰੋਸ ਰੈਲੀ ਕੱਢੀ ਗਈ।

ਇਸ ਉਪਰੰਤ ਸ਼ਾਮਚੁਰਾਸੀ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਵਾਜੀ ਕੀਤੀ ਗਈ ਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਭੁਪਿੰਦਰ ਪਾਲ ਧਾਮੀ, ਗੁਰਕ੍ਰਿਪਾਲ ਖੰਗੂੜਾ, ਹਰਦੀਪ ਸਿੰਘ ਦੀਪਾ, ਨੰਬਰਦਾਰ ਮਨਦੀਪ ਸਿੰਘ ਧਾਮੀ, ਨਰਿੰਦਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਨੰਬਰਦਾਰ ਬਲਜੀਤ ਸਿੰਘ, ਮੰਨਾ ਮਹੱਦੀਪੁਰ, ਰਮਨਦੀਪ ਸ਼ਾਮਚੁਰਾਸੀ, ਸੋਨੀ ਰੰਧਾਵਾ, ਕੁਲਦੀਪ ਸਿੰਘ ਲੰਮੇ, ਲਖਵੀਰ ਸਿੰਘ, ਚਰਨਜੀਤ ਸਿੰਘ, ਬਲਜੀਤ ਸਿੰਘ ਜੀਤਾ, ਅਵਤਾਰ ਸਿੰਘ ਤਾਰੀ ਵੀ ਸ਼ਾਮਿਲ ਹੋਏ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਵਲੋ 26 ਮਈ 2021 ਰੋਸ ਦਿਵਸ ਮਨਾਇਆ ਗਿਆ : ਸੰਦੀਪ ਅਰੋੜਾ
Next articleਪਿੰਡ ਖ਼ਾਨਪੁਰ ਸਹੋਤਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ