ਅੰਬੇਡਕਰ ਭਵਨ ਨੇ ਭੇਜਿਆ ਤਕਸ਼ਿਲਾ ਮਹਾ ਬੁੱਧ ਵਿਹਾਰ ਨੂੰ ਕੱਚਾ ਰਾਸ਼ਨ

ਜਲੰਧਰ (ਸਮਾਜ ਵੀਕਲੀ):-  ਕਰੋਨਾ ਮਹਾਮਾਰੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੱਗੇ ਲਾਕਡਾਉਨ ਕਾਰਨ ਆਮ ਗਰੀਬਾਂ, ਮਜਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਬੰਦ ਹੋ ਗਈ ਹੈ. ਅਜਿਹੀ ਤਰਸਯੋਗ ਹਾਲਤ ਦੇਖ ਕੇ ਕੈਨੇਡਾ ਦੀ ਸਮਾਜਿਕ ਸੰਸਥਾ ‘ਧੱਮਾ ਵੇਵਜ਼’ ਅਤੇ  ‘ਅੰਬੇਡਕਰਾਈਟ ਇੰਟਰਨੈਸ਼ਨਲ ਕੋ-ਓਰਡੀਨੈਸ਼ਨ ਸੋਸਾਇਟੀ ਕੈਨੇਡਾ’ ਨੇ ਪੰਜਾਬ ਵਿਚ ਲੋੜਮੰਦ ਗਰੀਬ ਪਰਿਵਾਰਾਂ ਵਿਚ ਰਾਸ਼ਨ ਵੰਡਣ ਲਈ ਮਾਲੀ ਮਦਦ ਕੀਤੀ ਹੈ. ਇਸਦੇ ਅੰਤਰਗਤ ਅੰਬੇਡਕਰ ਭਵਨ ਜਲੰਧਰ ਨੇ 10  ਕੁਇੰਟਲ ਕੱਚਾ ਰਾਸ਼ਨ ਜਿਸ ਵਿਚ ਆਟਾ, ਦਾਲ, ਕੁਕਿੰਗ ਆਇਲ, ਨਮਕ, ਹਲਦੀ ਪਾਊਡਰ ਅਤੇ ਮਿਰਚੀ ਪਾਊਡਰ ਸ਼ਾਮਲ ਹੈ, ਤਕਸ਼ਿਲਾ ਮਹਾ ਬੁੱਧ ਵਿਹਾਰ ਲੁਧਿਆਣਾ ਨੂੰ ਭੇਜਿਆ ਹੈ ਤਾਂ ਜੋ ਉਸਦੇ ਇਰਦ ਗਿਰਦ ਇਲਾਕੇ ਦੇ ਲੋੜਮੰਦ ਪਰਿਵਾਰਾਂ ਵਿਚ ਵੰਡਿਆ ਜਾ ਸਕੇ. ਅੰਬੇਡਕਰ ਭਵਨ ਦੇ ਟਰੱਸਟੀਆਂ ਨੇ ‘ਧੱਮਾ ਵੇਵਜ਼’ ਅਤੇ  ‘ਅੰਬੇਡਕਰਾਈਟ ਇੰਟਰਨੈਸ਼ਨਲ   ਕੋ-ਓਰਡੀਨੈਸ਼ਨ ਸੋਸਾਇਟੀ ਕੈਨੇਡਾ’ ਅਤੇ ਉਸਦੇ ਮੇਮ੍ਬਰਾਂ ਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਜੋ ਵਿਦੇਸ਼ਾਂ ਵਿਚ ਬੈਠੇ ਵੀ ਪੰਜਾਬ ਵਿਚ ਰਹਿੰਦੇ ਆਪਣੇ  ਗਰੀਬ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹਨ ਅਤੇ ਉਨ੍ਹਾਂ ਦੀ ਸਿਖਿਆ, ਬਿਮਾਰੀ ਅਤੇ ਖਾਣੇ ਦੀਆਂ ਸਹੂਲਤਾਂ ਲਈ ਉਨ੍ਹਾਂ ਦੀ ਮਦਦ ਕਰਦੇ ਹਨ. ਇਹ ਜਾਣਕਾਰੀ ਅੰਬੇਡਕਰ ਭਵਨ  ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ. ਇਸ ਮੌਕੇ ਅੰਬੇਡਕਰ ਭਵਨ ਦੇ ਟਰੱਸਟੀ ਲਾਹੌਰੀ  ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜੱਸਲ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਵਿੱਤ ਸਕੱਤਰ ਕੁਲਦੀਪ ਭੱਟੀ ਐਡਵੋਕੇਟ, ਰਾਮ ਲਾਲ ਦਾਸ, ਹਰਭਜਨ ਨਿਮਤਾ, ਨਿਰਮਲ ਬਿਨਜੀ, ਕ੍ਰਿਸ਼ਨ ਕਲਿਆਣ ਅਤੇ ਵਿਨੋਦ ਕੁਮਾਰ ਮੌਜੂਦ ਸਨ.

ਬਲਦੇਵ ਰਾਜ ਭਾਰਦਵਾਜ – ਵਿੱਤ ਸਕੱਤਰ, ਅੰਬੇਡਕਰ ਭਵਨ  ਟਰੱਸਟ (ਰਜਿ), ਜਲੰਧਰ.

 

 

 

 

Previous articleIndia’s daily Covid recoveries outnumber new cases for 11th consecutive day
Next articleਲੋਕਾਂ ਦੀ ਸਿਹਤ ਨਾਲ ਖਲਵਾੜ ਕਰਨ ਵਾਲੇ ਸਵਾਮੀ ਰਾਮਦੇਵ ਦੇ ਬੇਤੁਕੇ ਬਿਆਨਾਂ ਨੂੰ ਭਾਰਤ ਸਰਕਾਰ ਨੱਥ ਪਾਵੇ – ਤਰਕਸ਼ੀਲ ਸੁਸਾਇਟੀ ਯੂ.ਕੇ.