ਕਪੂਰਥਲਾ, ਸਮਾਜ ਵੀਕਲੀ (ਕੌੜਾ)- ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਥਾਪਰ ਮਾਡਲ ਸਕੀਮ ਤਹਿਤ ਪਿੰਡ ਸੁੰਨੜਵਾਲਾ ਨੂੰ ਛੱਪੜ ਦੇ ਨਵੀਨੀਕਰਨ ਤਹਿਤ ਜੋ 23 ਲੱਖ 17 ਹਜਾਰ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਉਸ ਦਾ ਨਿਰਮਾਣ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ । ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 14 ਵੇਂ ਅਤੇ 15 ਵੇਂ ਵਿੱਤ ਕਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੋਈਆਂ ਗ੍ਰਾਂਟਾਂ ਨਾਲ ਪਿੰਡ ਦੀਆਂ ਛੋਟੀਆਂ ਵੱਡੀਆਂ ਗਲੀਆਂ ਵਿੱਚ ਕੰਕਰੀਟ ਪਾ ਕੇ ਗਲੀਆਂ ਨੂੰ ਪੱਕਾ ਕੀਤਾ ਗਿਆ ਹੈ ਤੇ ਪਿੰਡ ਦੇ ਸੀਵਰੇਜ ਸਿਸਟਮ ਨੂੰ ਵੀ ਅੰਡਰਗਰਾਊਂਡ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਥਾਪਰ ਮਾਡਲ ਤਹਿਤ ਜੋ ਛੱਪਡ਼ ਦੇ ਨਵੀਨੀਕਰਨ ਲਈ ਗਰਾਂਟ ਪ੍ਰਾਪਤ ਹੋਈ ਸੀ। ਉਸ ਦਾ ਨਿਰਮਾਣ ਕਾਰਜ ਵੀ ਖਤਮ ਹੋਣ ਦੇ ਨੇੜੇ ਹੈ। ਜੋ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ।ਜਿਸ ਨੂੰ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਨੇ ਪੂਰਾ ਕਰ ਦਿੱਤਾ ਹੈ । ਇਹ ਛੱਪੜ ਤੇ ਪਿੰਡ ਦੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਜਲਦ ਹੀ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਪੰਚ, ਭਾਨ ਸਿੰਘ, ਸੁਖਦਿਆਲ ਸਿੰਘ ਝੰਡ ,ਬਲਕਾਰ ਸਿੰਘ, ਸੰਤੋਖ ਸਿੰਘ ਪੰਚ, ਜਰਨੈਲ ਸਿੰਘ ਮੇਜਰ, ਜਸਪਾਲ ਸਿੰਘ ਪੰਚ, ਬਲਦੇਵ ਸਿੰਘ ਦੇਬੀ, ਸ਼੍ਰੀਮਤੀ ਜੀਤ ਕੌਰ ਪੰਚ, ਸ੍ਰੀਮਤੀ ਚਰਨਜੀਤ ਕੌਰ ਪੰਚ, ਗੁਰਮੇਲ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly