ਅਧਿਆਪਕਾਂ ਦੀਆਂ ਬਦਲੀਆਂ ਦੀ ਤਾਰੀਕ ਅੱਠਵੀਂ ਵਾਰ ਅੱਗੇ ਪਾਉਣ ਦੀ ਡੀਟੀਐਫ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ

ਵਿਭਾਗ ਬਦਲੀਆਂ ਨੂੰ ਜਲਦ ਲਾਗੂ ਕਰੇ- ਡੀ ਟੀ ਐਫ ਆਗੂ

ਕਪੂਰਥਲਾ ਸਮਾਜ ਵੀਕਲੀ (ਕੌੜਾ ) -ਸਿੱਖਿਆ ਵਿਭਾਗ ਪੰਜਾਬ ਦੁਆਰਾ ਪ੍ਰਾਇਮਰੀ ਅਧਿਆਪਕਾਂ ਦੀ ਬਦਲੀ ਲਾਗੂ ਹੋਣ ਦੀ ਤਾਰੀਖ ਨੂੰ ਲਗਾਤਾਰ ਅੱਠਵੀਂ ਵਾਰ ਅੱਗੇ ਪਾ ਕੇ ਹੁਣ ਪੱਚੀ ਮਈ ਕਰਨ ਨਾਲ ਹਜ਼ਾਰਾਂ ਆਨਲਾਈਨ ਬਦਲੀਆਂ ਕਰਨ ਦੇ ਸਰਕਾਰੀ ਦਾਅਵੇ ਫੋਕੇ ਸਾਬਤ ਹੋ ਰਹੇ ਹਨ ਸਿੱਖਿਆ ਵਿਭਾਗ ਦੇ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਡੀਟੀਐਫ ਦੇ ਜ਼ਿਲ੍ਹਾ ਆਗੂਆਂ ਜੈਮਲ ਸਿੰਘ ਬਲਵਿੰਦਰ ਭੰਡਾਲ ਤਜਿੰਦਰ ਸਿੰਘ ਸੁਖਚੈਨ ਸਿੰਘ ਬੱਧਣ ਪਵਨ ਕੁਮਾਰ ਮਲਕੀਤ ਸਿੰਘ ਨੇ ਕਿਹਾ ਕਿ ਬਦਲੀਆਂ ਲਾਗੂ ਕਰਨ ਦੀ ਮਿਤੀ ਨੂੰ ਵਾਰ ਵਾਰ ਅੱਗੇ ਪਾਉਣਾ ਇਹ ਸਿੱਧ ਕਰਦਾ ਹੈ ਕੀ ਵਿਭਾਗ ਅਧਿਆਪਕਾਂ ਦੀਆਂ ਬਦਲੀਆਂ ਪ੍ਰਤੀ ਜ਼ਰਾ ਜਿੰਨਾ ਵੀ ਸੁਹਿਰਦ ਨਹੀਂ ਹੈ

ਉਨ੍ਹਾਂ ਕਿਹਾ ਕਿ ਸਾਲ ਦੋ ਹਜਾਰ ਵੀਹ ਦੇ ਸ਼ੁਰੂ ਵਿੱਚ ਲਾਗੂ ਕਰਨੀ ਬਣਦੀ ਬਦਲੀ ਪ੍ਰਕਿਰਿਆ ਨੂੰ ਕਈ ਮਹੀਨੇ ਲਟਕਾਉਣ ਤੋਂ ਬਾਅਦ ਹੁਣ ਜਦੋਂ ਬਦਲੀਆਂ ਕੀਤੀਆਂ ਗਈਆਂ ਹਨ ਤਾਂ ਵਿਭਾਗ ਇਨ੍ਹਾਂ ਨੂੰ ਲਾਗੂ ਕਰਨ ਤੋਂ ਹੱਥ ਪਿੱਛੇ ਖਿੱਚ ਰਿਹਾ ਹੈ ਇਨ੍ਹਾਂ ਬਦਲੀਆਂ ਤੇ ਅਨੇਕਾਂ ਅਜਿਹੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਸਗੋਂ ਸਰਕਾਰ ਦੀ ਅਣਗਹਿਲੀ ਕਰਕੇ ਪ੍ਰਾਇਮਰੀ ਸਕੂਲਾਂ ਚ ਅਧਿਆਪਕਾਂ ਦੀ ਵੱਡੀ ਘਾਟ ਹੈ ਮੌਜੂਦਾ ਸਰਕਾਰ ਵੱਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਾਇਮਰੀ ਵਿਭਾਗ ਵਿੱਚ ਕੋਈ ਵੀ ਨਵੀਂ ਭਰਤੀ ਨੇਪਰੇ ਨਹੀਂ ਚੜ੍ਹੀ ਹੈ

ਸਿੱਟੇ ਵਜੋਂ ਪ੍ਰਾਇਮਰੀ ਸਕੂਲਾਂ ਚ ਅਧਿਆਪਕਾਂ ਦੀ ਵੱਡੀ ਘਾਟ ਹੈ ਆਗੂਆਂ ਨੇ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਬਦਲੀਆਂ ਤੁਰੰਤ ਬਿਨਾਂ ਸ਼ਰਤ ਲਾਗੂ ਕੀਤੇ ਜਾਣ ਅਤੇ ਹਿਰਾਸਤ ਤੇ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਬਦਲੀਆਂ ਅੱਗੇ ਪਾਉਣ ਦਾ ਤਮਾਸ਼ਾ ਬੰਦ ਕੀਤਾ ਜਾਵੇ ਨਹੀਂ ਤਾਂ ਅਧਿਆਪਕ ਵਰਗ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਵੇਗਾ ਆਗੂਆਂ ਨੇ ਬਦਲੀਆਂ ਦਾ ਤੀਜਾ ਗੇੜ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਇਸ ਮੌਕੇ ਰਜੇਸ਼ ਮਹਿੰਗੀ ਅਜੇ ਸ਼ਰਮਾ ਨਰਿੰਦਰ ਔਜਲਾ ਬਲਜੀਤ ਬੱਬਾ ਕੰਵਰਦੀਪ ਸਿੰਘ ਗੁਰਮੁਖ ਲੋਕ ਪ੍ਰੇਮੀ ਅਵਤਾਰ ਸਿੰਘ ਸੁਰਿੰਦਰਪਾਲ ਸਿੰਘ ਬਲਵੀਰ ਸਿੰਘ ਗੁਰਦੀਪ ਧੰਮ ਰਾਜੂ ਬੂਲਪੁਰ ਅਸ਼ਵਨੀ ਕੁਮਾਰ ਹਰਜਿੰਦਰ ਹੈਰੀ ਰਾਕੇਸ਼ ਕੁਮਾਰ ਸੁਖਦੇਵ ਬੂਲਪੁਰ ਸੁਰਜੀਤ ਸਿੰਘ ਰੋਹਿਤ ਸ਼ਰਮਾ ਪਰਮਿੰਦਰਜੀਤ ਸਿੰਘ ਜਸਵਿੰਦਰ ਸਿੰਘ ਰਾਜੂ ਬੂਲਪੁਰ ਸੁਖਪਾਲ ਸਿੰਘ ਕੁਲਵੀਰ ਸਿੰਘ ਆਦਿ ਆਗੂ ਹਾਜ਼ਰ ਸਨ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੱਗਰ ਬੋਲਦਾ ਹੈ ਵਾਲਾ : ਗੁਰਮਾਨ ਸੈਣੀ
Next articleIMF proposes $50bn to fight Covid-19 pandemic