ਨਵੀਂ ਦਿੱਲੀ ,ਸਮਾਜ ਵੀਕਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ, ‘ਮੋਦੀ ਸਿਸਟਮ’ ਤਹਿਤ ਸਵਾਲ ਚੁੱਕਣ ਵਾਲੇ ਵਿਅਕਤੀਆਂ ਦੀ ਜਿੰਨੀ ਆਸਾਨੀ ਨਾਲ ਗ੍ਰਿਫ਼ਤਾਰੀ ਹੁੰਦੀ ਹੈ, ਜੇਕਰ ਓਨੀ ਹੀ ਆਸਾਨੀ ਨਾਲ ਸਰਕਾਰ ਵੱਲੋਂ ਵੈਕਸੀਨ ਮੁਹੱਈਆ ਕਰਵਾਈ ਗਈ ਹੁੰਦੀ ਤਾਂ ਕਰੋਨਾਵਾਇਰਸ ਮਹਾਮਾਰੀ ਕਾਰਨ ਅੱਜ ਸਾਡੇ ਮੁਲਕ ਦੀ ਹਾਲਤ ਇੰਨੀ ਤਰਸਯੋਗ ਨਾ ਹੁੰਦੀ। ਕਰੋਨਾ ਨੂੰ ਰੋਕੋ, ਲੋਕਾਂ ਵੱਲੋਂ ਸਵਾਲ ਚੁੱਕਣ ਨੂੰ ਨਹੀਂ।’ ਉਨ੍ਹਾਂ ਕਿਹਾ ਕਿ ਮੁਲਕ ਵਿੱਚ ਬੱਚਿਆਂ ਲਈ ‘ਕਰੋਨਾਵਾਇਰਸ ਵੈਕਸੀਨ-ਟਰੀਟਮੈਂਟ ਪ੍ਰੋਟੋਕੋਲ’ ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ ਹੈ।
ਉਨ੍ਹਾਂ ਦਾ ਇਹ ਟਵੀਟ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸ ਵੈਕਸੀਨ ਵਿਦੇਸ਼ਾਂ ਨੂੰ ਬਰਾਮਦ ਕਰਨ ਦੀ ਨਿਖੇਧੀ ਕਰਨ ਸਬੰਧੀ ਪੋਸਟਰ ਚਿਪਕਾਉਣ ਦੇ ਦੋਸ਼ ਹੇਠ ਦਰਜਨ ਤੋਂ ਵੱਧ ਵਿਅਕਤੀਆਂ ਦੀ ਗ੍ਰਿਫ਼ਤਾਰੀ ਮਗਰੋਂ ਆਇਆ ਹੈ। ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ,‘ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਕਰੋਨਾ ਤੋਂ ਬਚਾਅ ਦੀ ਲੋੜ ਹੈ। ਬੱਚਿਆਂ ਦੇ ਇਲਾਜ ਸਬੰਧੀ ਸੇਵਾਵਾਂ ਅਤੇ ‘ਵੈਕਸੀਨ-ਟਰੀਟਮੈਂਟ ਪ੍ਰੋਟੋਕੋਲ’ ਪਹਿਲਾਂ ਹੀ ਤਿਆਰ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਭਵਿੱਖ ਲਈ ‘ਮੋਦੀ ਸਿਸਟਮ’ ਨੂੰ ਨੀਂਦ ਤੋਂ ਜਗਾਉਣਾ ਜ਼ਰੂਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly