ਲੁਧਿਆਣਾ (ਸਮਾਜ ਵੀਕਲੀ): ਇਥੋਂ ਦੇ ਕੋਟ ਮੰਗਲ ਸਿੰਘ ਇਲਾਕੇ ਵਿਚ ਨਵ ਨਿਰਮਾਣ ਸੜਕ ਦੇ ਉਦਘਾਟਨ ਨੂੰ ਲੈ ਕੇ ਅੱਜ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਦੇ ਕਾਰਕੁਨਾਂ ਦੀ ਹੱਥੋਪਾਈ ਵੀ ਹੋਈ ਜਿਸ ਵਿਚ ਵਿਧਾਇਕ ਬੈਂਸ ਨੇ ਅਕਾਲੀ ਆਗੂ ਦੇ ਥੱਪੜ ਮਾਰੇ।
ਇਹ ਵੀ ਪਤਾ ਲੱਗਾ ਹੈ ਕਿ ਕਰਫਿਊ ਦੌਰਾਨ ਦੋਵੇਂ ਆਗੂ ਕੋਟ ਮੰਗਲ ਸਿੰਘ ਇਲਾਕੇ ਵਿਚ ਸੜਕ ਦਾ ਉਦਘਾਟਨ ਕਰਨ ਪੁੱਜੇ ਸਨ ਤੇ ਇਸ ਉਤੇ ਆਪਣਾ ਆਪਣਾ ਹੱਕ ਜਤਾ ਰਹੇ ਸਨ ਜਿਸ ਕਾਰਨ ਵਿਵਾਦ ਵਧ ਗਿਆ। ਇਹ ਵੀ ਪਤਾ ਲੱਗਾ ਹੈ ਕਿ ਹੱਥੋਪਾਈ ਵਿਚ ਦੋਵਾਂ ਧਿਰਾਂ ਦੀਆਂ ਪੱਗਾਂ ਵੀ ਲੱਥੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly