ਜਲੰਧਰ ( ਕੁਲਦੀਪ ਚੁੰਬਰ ) (ਸਮਾਜ ਵੀਕਲੀ): ਮੁਸਲਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ ਉਲ ਫਿਤਰ ਦੁਨੀਆਂ ਭਰ ਵਿੱਚ ਬੜੀ ਸ਼ਿੱਦਤ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਦੇ ਨਾਮਵਰ ਸੁਪਰ ਸਟਾਰ ਇੰਟਰਨੈਸ਼ਨਲ ਗਾਇਕ ਜਨਾਬ ਬੂਟਾ ਮੁਹੰਮਦ ਜੀ ਵੱਲੋਂ ਵੀ ਸਾਈਂ ਉਮਰੇ ਸ਼ਾਹ ਜੀ ਦਾ ਅਸ਼ੀਰਵਾਦ ਲੈ ਕੇ ਇਸ ਤਿਉਹਾਰ ਨੂੰ ਮਨਾਇਆ।
ਵਰਨਣਯੋਗ ਹੈ ਕਿ ਆਪਣੇ ਖੂਬਸੂਰਤ ਹਿੱਟ ਗੀਤਾਂ ਨਾਲ ਹਰ ਵਰਗ ਦੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲ਼ੇ ਬੂਟਾ ਮੁਹੰਮਦ ਸੰਗੀਤਕ ਸੰਸਥਾਵਾਂ ਦੇ ਨੁਮਾਇੰਦਗੀ ਵੀ ਕਰਦੇ ਹਨ। ਆਪਣੇ ਕਲਾਕਾਰ ਭਰਾਵਾਂ ਅਤੇ ਸਾਜ਼ਿੰਦਿਆਂ ਦੀ ਇਸ ਸੰਕਟਮਈ ਸਥਿਤੀ ਵਿਚ ਮੱਦਦ ਵੀ ਕਰਦੇ ਰਹੇ ਹਨ। ਉਨ੍ਹਾਂ ਇਸ ਪਵਿੱਤਰ ਤਿਉਹਾਰ ਈਦ ਉਲ ਫਿਤਰ ਨੂੰ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ਅਨੁਸਾਰ ਪਾਕ ਦਰਬਾਰ ਹਜ਼ਰਤ ਬਾਬਾ ਪੀਰ ਸਯਦ ਅਬਦੁੱਲੇ ਸ਼ਾਹ ਜੀ ਕਾਦਰੀ ਮੰਢਾਲੀ ਸ਼ਰੀਫ ਵਿਖੇ ਮਨਾਇਆ। ਇਸ ਮੌਕੇ ਸੋਸ਼ਲ ਡਿਸਟੈਂਸ ਰੱਖਦਿਆਂ ਕੁਝ ਸਨਮਾਨਿਤ ਸ਼ਖ਼ਸੀਅਤਾਂ ਹੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦੇ ਲੱਖਤੇ ਜ਼ਿਗਰ ਸੁਲਤਾਨ ਮੁਹੰਮਦ ਨੇ ਦੱਸਿਆ ਕਿ ਕੁੱਲ ਦੁਨੀਆਂ ਦੀ ਸੁਖ ਸ਼ਾਂਤੀ ਅਤੇ ਚੰਗੀ ਸਿਹਤ ਲਈ ਦੂਆ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly