ਨਵੇਂ ਕੇਸਾਂ ਵਿਚੋਂ 71 ਫ਼ੀਸਦ ਕੇਸ ਸਿਰਫ਼ 10 ਰਾਜਾਂ ’ਚ

ਨਵੀਂ ਦਿੱਲੀ (ਸਮਾਜ ਵੀਕਲੀ):ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਉਨ੍ਹਾਂ 10 ਰਾਜਾਂ ਵਿਚ ਸ਼ਾਮਲ ਹਨ ਜੋ ਦੇਸ਼ ਵਿਚ ਪਿਛਲੇ 24 ਘੰਟਿਆਂ ’ਚ ਸਾਹਮਣੇ ਆਏ 4,03,738 ਨਵੇਂ ਕੇਸਾਂ ਵਿਚ 71.75 ਫ਼ੀਸਦ ਹਿੱਸਾ ਪਾਉਂਦੇ ਹਨ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਦਸ ਰਾਜਾਂ ਵਾਲੀ ਇਸ ਸੂਚੀ ਵਿੱਚ ਸ਼ਾਮਲ ਬਾਕੀ ਰਾਜ ਹਨ ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਤੇ ਹਰਿਆਣਾ।

ਮਹਾਰਾਸ਼ਟਰ ਵਿਚ ਇਕ ਦਿਨ ’ਚ ਸਭ ਤੋਂ ਵੱਧ 56578 ਨਵੇਂ ਕੇਸ, ਕਰਨਾਟਕ ’ਚ 47563 ਕੇਸ ਜਦਕਿ ਕੇਰਲ ’ਚ 41971 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿਚ ਇਸ ਵੇਲੇ ਕੋਵਿਡ-19 ਦੀ ਪਾਜ਼ੇਟਿਵਿਟੀ ਦਰ 21.64 ਫ਼ੀਸਦ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾਵਾਇਰਸ: ਭਾਰਤ ਵਿਚ ਇਕ ਦਿਨ ’ਚ 4,03,738 ਨਵੇਂ ਕੇਸ
Next articleਕੇਂਦਰ ਨੇ ਵੈਕਸੀਨ ਬਰਾਮਦੀ ਦਾ ਅਪਰਾਧ ਕੀਤਾ: ਸਿਸੋਦੀਆ