(ਸਮਾਜ ਵੀਕਲੀ)
ਦੁਨੀਆਂ ਵਿੱਚ ਕਈ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕਰਮ ਦੇ ਨਾਲ ਆਂਕੀ ਜਾਂਦੀ ਹੈ। ਕਰਮ ਹੀ ਉਨ੍ਹਾਂ ਲਈ ਪੂਜਾ , ਕਰਮ ਹੀ ਉਨ੍ਹਾਂ ਲਈ ਭਗਤੀ ਤੇ ਕਰਮ ਹੀ ਉਨ੍ਹਾਂ ਲਈ ਸਭ ਕੁਝ ਹੋ ਨਿਬੜਦਾ ਹੈ ਅਤੇ ਜੇਕਰ ਇਹ ਕਰਮ ਸਮੁੱਚੀ ਮਾਨਵਤਾ ਦੀ ਭਲਾਈ ਹਿੱਤ ਹੋਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ; ਜੋ ਕਿ ਵੱਡਿਆਂ ਭਾਗਾਂ ਨਾਲ ਹੀ ਕਿਸੇ – ਕਿਸੇ ਮਹਾਂਪੁਰਸ਼ , ਕਿਸੇ ਵਿਲੱਖਣ ਸ਼ਖ਼ਸੀਅਤ , ਕਿਸੇ ਪ੍ਰਮੇਸ਼ਰ ਦੀ ਰੂਹ ਨੂੰ ਹੀ ਨਸੀਬ ਹੁੰਦਾ ਹੈ। ਅਜਿਹੀ ਹੀ ਇੱਕ ਮਹਾਨ ਸ਼ਖ਼ਸੀਅਤ ਜ਼ਿਲ੍ਹਾ ਰੂਪਨਗਰ ਦੇ ਸਿੱਖਿਆ – ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਸਟੇਟ ਐਵਾਰਡ ਵਿਜੇਤਾ ਈ.ਟੀ.ਟੀ. ਅਧਿਆਪਕ ਪਰਮਜੀਤ ਕੁਮਾਰ ਜੀ ਹਨ।
ਆਪਣੇ ਕਰ – ਕਮਲਾਂ ਨਾਲ ਸਕੂਲ ਨੂੰ ਸੁੰਦਰ ਬਣਾਉਣ , ਸਕੂਲ ਨੂੰ ਸਮਾਰਟ ਬਣਾਉਣ ਹਿੱਤ , ਸਮੁਦਾਇ ਨਾਲ਼ ਸਹਿਯੋਗ ਰੱਖਣ ਤੇ ਹੋਰ ਵੱਖ – ਵੱਖ ਪ੍ਰਾਪਤੀਆਂ ਅਤੇ ਵਿਸ਼ੇਸ਼ਤਾਵਾਂ ਸਦਕਾ ਸ੍ਰੀ ਪਰਮਜੀਤ ਕੁਮਾਰ ਜੀ ਨੂੰ ਵਿੱਦਿਅਕ ਵਰ੍ਹੇ 2014 – 15 ਦੌਰਾਨ ਸਟੇਟ – ਐਵਾਰਡ ਨਾਲ ਨਵਾਜ਼ਿਆ ਗਿਆ। ਗੱਲ ਭਾਵੇਂ ਸਵੇਰ ਦੀ ਸਭਾ ਦੀ ਹੋਵੇ , ਜਮਾਤ – ਕਮਰੇ ਦੀ ਹੋਵੇ ਜਾਂ ਸਕੂਲ ਤੋਂ ਬਾਅਦ ਦੇ ਸਮੇਂ ਦੀ ਹੋਵੇ ਸ਼੍ਰੀ ਪਰਮਜੀਤ ਕੁਮਾਰ ਹਮੇਸ਼ਾ ਵਾਤਾਵਰਣ ਪ੍ਰਤੀ ਗੰਭੀਰ ਸੋਚ ਰੱਖਦੇ ਹਨ ਤੇ ਜਦੋਂ ਵੀ ਵਖਤ ਮਿਲੇ ਖ਼ੁਦ ਵਾਤਾਵਰਨ ਨਾਲ ਸੰਬੰਧਿਤ ਕਾਰਜ ਜਿਵੇਂ ਕਿ ਪੇੜ – ਪੌਦੇ ਲਗਾਉਣੇ , ਉਨ੍ਹਾਂ ਦੀ ਸਾਂਭ – ਸੰਭਾਲ ਕਰਨੀ , ਪੌਦਿਆਂ – ਰੁੱਖਾਂ ਨੂੰ ਪਾਣੀ ਦੇਣਾ , ਫਲਦਾਰ ਪੌਦੇ ਲਗਾਉਣੇ , ਪੰਛੀਆਂ ਪ੍ਰਤੀ ਲਗਾਓ ਆਦਿ ਪਰਮਾਰਥ ਦੇ ਕਾਰਜ ਸਮਰਪਿਤ ਤੇ ਨਿਸ਼ਕਾਮ ਭਾਵਨਾ ਨਾਲ ਤਾਂ ਕਰਦੇ ਹੀ ਰਹਿੰਦੇ ਹਨ , ਸਗੋਂ ਨਾਲ ਹੀ ਸਕੂਲੀ ਵਿਦਿਆਰਥੀਆਂ ਨੂੰ ਵੀ ਹਰ ਸਮੇਂ ਇਸ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਹਨ।
ਜੋ ਕਿ ਆਪਣੇ – ਆਪ ਵਿੱਚ ਵੱਡੀ ਮਿਸਾਲ ਹੈ ।ਇਸ ਤੋਂ ਇਲਾਵਾ ਆਲੇ – ਦੁਆਲੇ ਦੇ ਲੋਕਾਂ ਨੂੰ ਤੇ ਸਮਾਜ ਨੂੰ ਵੀ ਵਾਤਾਵਰਣ , ਰੁੱਖਾਂ ਬਾਰੇ , ਪਾਣੀ ਦੀ ਸੰਭਾਲ , ਵਧਦੇ ਪ੍ਰਦੂਸ਼ਣ , ਆਉਣ ਵਾਲੇ ਸਮੇਂ ਦੀਆਂ ਸਮੱਸਿਆਵਾਂ ਅਤੇ ਹਰਿਆਲੀ ਸੰਬੰਧੀ ਅਵਗਤ ਕਰਾਉਂਦੇ ਰਹਿੰਦੇ ਹਨ।ਜੇਕਰ ਹਰ ਮਨੁੱਖ ਅਧਿਆਪਕ ਪਰਮਜੀਤ ਕੁਮਾਰ ਵਾਂਗ ਵਾਤਾਵਰਣ ਪ੍ਰਤੀ ਜਾਗਰੂਕ ਹੋ ਜਾਵੇ ਤੇ ਸਮਰਪਿਤ ਭਾਵ ਨਾਲ ਕਾਰਜ ਕਰੇ ਤਾਂ ਧਰਤੀ ਅਤੇ ਮਨੁੱਖਤਾ ਦੀਆਂ ਅਨੇਕਾਂ ਸਮੱਸਿਆਵਾਂ ਕਾਫ਼ੀ ਹੱਦ ਤੱਕ ਘੱਟ ਸਕਦੀਆਂ ਹਨ। ਇਸ ਤੋਂ ਇਲਾਵਾ ਸ੍ਰੀ ਪਰਮਜੀਤ ਕੁਮਾਰ ਜੀ ਨਿਮਰਤਾ , ਪਿਆਰ ਤੇ ਮਨੁੱਖੀ ਸੇਵਾ ਭਾਵਨਾ ਦੇ ਪੁੰਜ ਵੀ ਹਨ , ਕਿਉਂ ਜੋ ਕੋਈ ਚੰਗਾ – ਮਾੜਾ ਕਹਿ ਵੀ ਜਾਵੇ ਤਾਂ ਉਹ ਦਿਲ ‘ਤੇ ਨਹੀਂ ਲਾਉਂਦੇ ਤੇ ਆਪਣੇ ਕਾਰਜ ਪ੍ਰਤੀ ਤੇ ਵਾਤਾਵਰਨ ਪ੍ਰਤੀ ਲਗਨ ਨਾਲ਼ ਮਗਨ ਰਹਿੰਦੇ ਹਨ ; ਉਨ੍ਹਾਂ ਦੀ ਨਿਮਰਤਾ ਦਾ ਇਹੋ ਸਿਧਾਂਤ ਹੈ :-
https://play.google.com/store/apps/details?id=in.yourhost.samajweekly