(ਸਮਾਜ ਵੀਕਲੀ)
ਮੇਰੇ ਅੰਦਰ ਬੋਲੇ ਤੂੰ
ਭੇਤ ਦਿਲਾਂ ਦੇ ਖੋਲ੍ਹੇ ਤੂੰ
ਬੋਲੀ ਜਾਵੇ ਬੋਲੀ ਜਾਵੇ
ਮੈਂ ਚੁੱਪ ਤੇ ਬੋਲੇ ਤੂੰ
ਤੂੰ ਹੀ ਇੱਜ਼ਤ ਮਾਣ ਬਖਸ਼ਦਾ
ਮਿੱਟੀ ਦੇ ਵਿੱਚ ਰੋਲੇ ਤੂੰ
ਮਨ ਦੇ ਤਾਲੇ ਬੰਦ ਪਏ ਨੇ
ਇੱਕੋ ਨਜ਼ਰੇ ਖੋਲ੍ਹੇ ਤੂੰ
ਤੇਰੇ ਆਸੇ ਪਾਸੇ ਸਭ ਕੁਝ
ਐਵੇ ਹੀ ਨਾ ਗੋਲੇ ਤੂੰ
ਹੱਕ ਸੱਚ ਦੀ ਫੜ੍ਹ ਕੇ ਤੱਕੜੀ
ਕਣ ਕਣ ਨੂੰ ਫ਼ਿਰ ਤੋਲੇ ਤੂੰ