ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰਮੀ ਕੋਰਟ ਨੇ ਰਾਜਧਾਨੀ ਵਿਚ ਆਕਸੀਜਨ ਦੀ ਸਪਲਾਈ ਦੇ ਆਦੇਸ਼ ਦੀ ਪਾਲਣਾ ਕਰਨ ਵਿਚ ਲਾਪ੍ਰਵਾਹੀ ਕਾਰਨ ਦਿੱਲੀ ਹਾਈ ਕੋਰਟ ਦੇ ਮਾਨਹਾਨੀ ਨੋਟਿਸ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ। ਪਟੀਸ਼ਨ ਵਿੱਚ ਰਾਜਧਾਨੀ ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਸਪਲਾਈ ਨਾ ਕਰਨ ਕਰਕੇ ਮਾਨਹਾਨੀ ਦਾ ਨੋਟਿਸ ਅਤੇ ਕੇਂਦਰੀ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਰਹਿਣ ਹੁਕਮ ਨੂੰ ਚੁਣੌਤੀ ਦਿੱਤੀ ਹੈ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮਾਮਲਾ ਚੀਫ ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਹੇਠਲੇ ਬੈਂਚ ਕੋਲ ਰੱਖਿਆ ਸੀ ਪਰ ਚੀਫ ਜਸਟਿਸ ਨੇ ਪਟੀਸ਼ਨ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਕੋਲ ਭੇਜ ਦਿੱਤਾ। ਮਹਿਤਾ ਮਾਮਲੇ ਦੀ ਅੱਜ ਹੀ ਸੁਣਵਾਈ ਚਾਹੁੰਦੇ ਸਨ ਪਰ ਬੈਂਚ ਨੇ ਇਸ ਨੂੰ ਜਸਟਿਸ ਚੰਦਰਚੂੜ ਦੀ ਸਹੂਲੀਅਤ ’ਤੇ ਛੱਡ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly