ਪਾਕਿਸਤਾਨ ’ਚ ਸੜਕ ਹਾਦਸਾ, 15 ਮੌਤਾਂ

ਇਸਲਾਮਾਬਾਦ (ਸਮਾਜ ਵੀਕਲੀ) :ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਤੇਜ਼ ਰਫ਼ਤਾਰ ਬੱਸ ਦੇ ਨਾਲੇ ਵਿਚ ਡਿੱਗਣ ਕਾਰਨ 15 ਜਣਿਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ 35 ਹੋਰ ਫੱਟੜ ਹੋ ਗਏ ਹਨ। ਘਟਨਾ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਇਲਾਕੇ ਵਿਚ ਵਾਪਰੀ ਹੈ। ਬੱਸ ਲਾਹੌਰ ਤੋਂ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਮਰਦਾਨ ਜਾ ਰਹੀ ਸੀ।

ਹਾਦਸਾ ਮੋਟਰਵੇਅ ਉਤੇ ਉਸ ਵੇਲੇ ਵਾਪਰਿਆ ਜਦ ਇਕ ਕਾਰ ਨਾਲ ਟੱਕਰ ਤੋਂ ਬਚਦਿਆਂ ਬੱਸ ਡਰਾਈਵਰ ਨੇ ਬੱਸ ਤੋਂ ਕਾਬੂ ਗੁਆ ਲਿਆ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸਈਦ ਜ਼ੁਲਫਿਕਾਰ ਅੱਬਾਸ ਬੁਖਾਰੀ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਪ੍ਰਸ਼ਾਸਨ ਨੂੰ ਪੀੜਤਾਂ ਦੀ ਮਦਦ ਕਰਨ ਦਾ ਹੁਕਮ ਦਿੱਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਰੋਬਾਰੀ ਗਰੁੱਪ ਨੇ ਐਚ-1ਬੀ ਬਾਰੇ ਅਮਰੀਕੀ ਏਜੰਸੀ ਖ਼ਿਲਾਫ਼ ਦਾਇਰ ਕੇਸ ਵਾਪਸ ਲਿਆ
Next articleਆਰਬੀਆਈ ਦਾ ਬੈਂਕਾਂ ਨੂੰ ਹੁਕਮ: ਕੇਵਾਈਸੀ ਅੱਪਡੇਟ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਜਾਵੇ