(ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ, ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਕਰਨਾਟਕ ਦੇ ਕਾਂਗਰਸ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਮੌਤਾਂ ਲਈ ਹੁਕਮਰਾਨ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ‘ਲੋਕ ਮਰੇ ਹਨ ਜਾਂ ਮਾਰੇ ਗਏ ਹਨ?’ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ‘ਸਿਸਟਮ’ ਦੇ ਜਾਗਣ ਤੋਂ ਪਹਿਲਾਂ ਪਤਾ ਨਹੀਂ ਲੋਕਾਂ ਨੂੰ ਕਿੰਨਾ ਕੁ ਹੋਰ ਦੁੱਖ ਸਹਿਣਾ ਪਵੇਗਾ?’
ਸ਼ਿਵਕੁਮਾਰ ਨੇ ਕਿਹਾ ਕਿ ਸਰਕਾਰ ਦੀ ਸਿਰਫ਼ ਪ੍ਰਚਾਰ ’ਚ ਦਿਲਚਸਪੀ ਹੈ ਅਤੇ ਉਹ ਹੋਰ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ ਹੈ। ਸਿੱਧਾਰਮੱਈਆ ਨੇ ਸਰਕਾਰ ਵੱਲੋਂ ਆਈਏਐੱਸ ਅਫ਼ਸਰ ਤੋਂ ਜਾਂਚ ਦੇ ਹੁਕਮਾਂ ਨੂੰ ਰੱਦ ਕਰਦਿਆਂ ਮੌਤਾਂ ਲਈ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਸਿਹਤ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੇਦੀਯੁਰੱਪਾ ਸਰਕਾਰ ਦੀ ਅਣਗਹਿਲੀ ਨਾਲ ਇਹ ਹੱਤਿਆ ਹੋਈ ਹੈ ਅਤੇ ਕੀ ਮੁੱਖ ਮੰਤਰੀ ਮੌਤਾਂ ਦੀ ਨੈਤਿਕ ਜ਼ਿੰਮੇਵਾਰੀ ਲੈਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly