(ਸਮਾਜ ਵੀਕਲੀ)
ਭਾਂਤ ਭਾਂਤ ਦੀਆਂ ਬਿਮਾਰੀਆਂ,
ਕਈ ਜਿੰਦਾਂ ਨੇ ਖਾਂ ਲਈਆਂ,
ਇਹ ਚੱਲੀ ਮਹਾਮਾਰੀ ਸਾਹ ਨਾ ਟਿਕਦੇ ਜੀ,
ਅੱਜ ਇਨਸਾਨ ਇੰਝ ਡਿੱਗਦੇ,
ਜਿਵੇਂ ਸਾਖ ਨਾਲੋਂ ਪੱਤੇ ਟੁੱਟ ਡਿੱਗਦੇ ਜੀ,
ਸਾਇੰਸ ਵਾਲੇ ਹੋ ਗਏ ਫੇਲ ਜੀ,
ਨਾ ਦਵਾਈ ਕੋਈ, ਨਾ ਇਲਾਜ,
ਸ਼ਰੇਆਮ ਖੇਡੇ ਮੌਤ ਦਾ ਖੇਲ ਜੀ,
ਹਰ ਥਾਂ ਸਿਵੇ ਹੀ ਮੱਘਦੇ ਜੀ,
ਅੱਜ ਇਨਸਾਨ ਇੰਝ ਡਿੱਗਦੇ ,
ਜਿਵੇਂ ਸਾਖ ਨਾਲੋਂ ਪੱਤੇ ਟੁੱਟ ਡਿੱਗਦੇ ਜੀ,
ਪੱਤਿਆਂ ਨੂੰ ਤਾਂ ਹਵਾਵਾਂ ਹੁੰਝ ਦਿੰਦੀਆਂ,
ਪਰ ਤੈਨੂੰ ਬੰਦਿਆਂ ਕੌਣ ਹੁੰਝੇ,
ਆਪੇ ਤੂੰ ਵਿਛਾਏ ਕੰਡੇ ਬੇਦਰਦੀਆਂ,
ਅੱਖਾਂ ਤੇਰੀਆਂ ‘ਚੋ ਕੌਣ ਹੰਝੂ ਪੁੰਝੇ,
ਭੁਪਿੰਦਰ ਹੁਣ ਸਬਰ ਕਰੀ ਹੋਰ ਨਾ ਕੁੱਝ ਕਰ ਸਕਦੇ ਜੀ,
ਅੱਜ ਇਨਸਾਨ ਇੰਝ ਡਿੱਗਦੇ ਜੀ,
ਜਿਵੇਂ ਸਾਖ ਨਾਲੋਂ ਪੱਤੇ ਟੁੱਟ ਡਿੱਗਦੇ ਜੀ।।
ਭੁਪਿੰਦਰ ਕੌਰ ,
ਪਿੰਡ ਥਲੇਸ਼, ਜਿਲ੍ਹਾ ਸੰਗਰੂਰ,
ਮੋਬਾਈਲ 6284310772