(ਸਮਾਜ ਵੀਕਲੀ)
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਦੇਸ਼ ਲਈ ਅੰਨ ਉਗਾਇਆ
ਆਪ ਢਿੱਡ ਭਰ ਨਾ ਖਾਹਿਆ
ਬਣਕੇ ਰਿਹਾ ਦੇਸ਼ ਦਾ ਜਾਇਆ
ਮੈਂ ਵੀ ਇਨਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਸਰਹੱਦਾਂ ਉੱਤੇ ਮੈਂ ਹੀ ਲੜਦਾ
ਸੀਨਾ ਤਾਣ ਦੇਸ਼ ਲਈ ਖੜਦਾ
ਤਮਗੇ ਦੇਸ਼ ਦੇ ਤਾਜ ਤੇ ਜੜਦਾ
ਮੈਂ ਦੇਸ਼ ਹਿੰਦਸਤਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਦੇਸ਼ ਲਈ ਅਸੀਂ ਗਏ ਜਾਨਾ ਵਾਰ
ਜਰਾਇਮ ਪੇਸ਼ਾ ਸਾਨੂੰ ਕਿਹਾ ਸਰਕਾਰ
ਅਸੀਂ ਫ਼ਿਰ ਵੀ ਤੈਨੂੰ ਕਰੀਏ ਪਿਆਰ
ਮੈਂ ਪੰਜਾਬ ਦੀ ਜਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਦੇਸ਼ ਲਈ ਸਬ ਕੁੱਝ ਕੀਤਾ
ਸਾਡੀ ਵਾਰੀ ਮੂੰਹ ਫ਼ੇਰ ਲਿੱਤਾ
ਦੇਸ਼ ਦੀ ਝੋਲੀ ਪਾਈਆਂ ਜਿੱਤਾਂ
ਮੈਂ ਉਹ ਆਜ਼ਾਦ ਨਿਸ਼ਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਅਸੀਂ ਵਾਰ ਦਿੱਤੀ ਜ਼ਿੰਦਗਾਨੀ
ਭੁੱਲ ਗਏ ਤੁਸੀਂ ਸਾਡੀ ਕੁਰਬਾਨੀ
ਹੁਣ ਕਰਦੇ ਤੁਸੀਂ ਆਪਣੀ ਮੰਨਮਾਨੀ
ਜੋ ਤੁਸੀਂ ਭੁੱਲੇ ਮੈਂ ਉਹ ਇਹਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਸੱਚ ਲਿੱਖ ਗਿਆ ਸਿੰਘਦਾਰ
ਮੇਰੇ ਦੇਸ਼ ਨਾ ਲਈ ਮੇਰੀ ਸਾਰ
ਕੱਚਾ ਹੁਣ ਹਿੰਦ ਤੇਰਾ ਕਿਰਦਾਰ
ਜੈ ਜਵਾਨ ਜੈ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਇਕਬਾਲ ਸਿੰਘ
ਫੇਯਰਮੌਂਟ ਹਿੱਲਸ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611
Download and Install ‘Samaj Weekly’ App
https://play.google.com/store/apps/details?id=in.yourhost.samajweekly