ਰੋਮ (ਸਮਾਜ ਵੀਕਲੀ) : ਨਵੀਂ ਦਿੱਲੀ ਤੋਂ ਹਵਾਈ ਜਹਾਜ਼ ਬੁੱਧਵਾਰ ਸ਼ਾਮ ਨੂੰ ਰੋਮ ਵਿਚ 210 ਯਾਤਰੀਆਂ ਨੂੰ ਲੈ ਕੇ ਪਹੁੰਚਿਆਂ ਤੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਤਾਜ਼ਾ ਹੁਕਮ ਜਾਰੀ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਦਸ ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇ। 210 ਯਾਤਰੀਆਂ ਵਿੱਚ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਇਕਾਂਤਵਾਸੀ ਕੀਤੇ ਯਾਤਰੀਆਂ ਵਿੱਚ ਮੁੱਖ ਤੌਰ ’ਤੇ ਭਾਰਤੀ ਨਾਗਰਿਕ ਸਨ, ਜੋ ਇਟਲੀ ਦੇ ਵਸਨੀਕ ਹਨ।
HOME ਹਵਾਈ ਜਹਾਜ਼ ਰਾਹੀਂ ਭਾਰਤ ਤੋਂ ਇਟਲੀ ਪੁੱਜੇ 210 ਯਾਤਰੀਆਂ ਨੂੰ ਇਕਾਂਤਵਾਸ ਕੀਤਾ