ਕੇਂਦਰ ਵੱਲੋਂ 10 ਫੀਸਦੀ ਸਕਾਰਾਤਮਕ ਦਰ ਵਾਲੇ ਰਾਜਾਂ ਤੇ ਸ਼ਹਿਰਾਂ ਵਿੱਚ ਲੌਕਡਾਊਨ ਲਾਉਣ ਦੀ ਸਿਫਾਰਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ਭਰ ਵਿਚ ਕਰੋਨਾ ਕਾਰਨ ਸਥਿਤੀ ਗੰਭੀਰ ਹੋਣ ਤੋਂ ਬਾਅਦ ਕੇਂਦਰ ਨੇ ਅੱਜ ਸਲਾਹ ਦਿੱਤੀ ਕਿ ਜੇ ਕਿਸੇ ਜ਼ਿਲ੍ਹੇ ਜਾਂ ਸ਼ਹਿਰ ਵਿਚ ਇਕ ਹਫਤੇ ਵਿਚ ਕਰੋਨਾ ਪਾਜ਼ੇਟਿਵਿਟੀ ਦਰ 10 ਫੀਸਦੀ ਤੋਂ ਜ਼ਿਆਦਾ ਹੈ ਜਾਂ ਉਸ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਆਈਸੀਯੂ ਵਿਚ ਆਕਸੀਜਨ ਵਾਲੇ ਬੈਡ 60 ਫੀਸਦੀ ਭਰ ਚੁੱਕੇ ਹਨ ਤਾਂ ਉਥੇ ਦੇ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਲੌਕਡਾਊਨ ਲਾਉਣਾ ਚਾਹੀਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਹਾਲਤ ਵਿਚ ਕਰੋਨਾ ਦੇ ਕੇਸ ਹੋਰ ਵਧਣ ਨਾਲ ਹਾਲਾਤ ਖਰਾਬ ਹੋ ਸਕਦੇ ਹਨ ਜਿਸ ਕਰ ਕੇ ਕੋਵਿਡ ਪ੍ਰਬੰਧਨ ਲਈ ਸੂਬੇ ਹੁਣੇ ਤੋਂ ਹੀ ਯਤਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਉਸ ਖੇਤਰ ਵਿਚ ਕਰੋਨਾ ਮਰੀਜ਼ਾਂ ਦੀ ਚੇਨ ਨੂੰ ਤੋੜਨ ਲਈ ਸਖਤ ਪਾਬੰਦੀਆਂ ਲਾਈਆਂ ਜਾਣ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਮੌਰ ਅਨੁਵਾਦਕ ਗੁਰੂਬਖ਼ਸ਼ ਉਰਫ਼ ਗੁਰਬਖ਼ਸ਼ ਸਿੰਘ ਫਰੈਂਕ
Next article18 ਤੋਂ 45 ਸਾਲ ਦੀ ਉਮਰ ਵਾਲਿਆਂ ਨੂੰ ਟੀਕਾ ਲਗਵਾਉਣ ਲਈ ਕੋਵਿਨ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ