(ਸਮਾਜ ਵੀਕਲੀ)
(14 ਅਪ੍ਰੈਲ : ਅੰਬੇਦਕਰ ਜਯੰਤੀ *ਤੇ ਵਿਸ਼ੇਸ਼)
ਬੇਸ਼ਕ ਭਾਰਤ ਸਨ 1947 *ਚ ਹੀ ਅੰਗੇ੍ਰਜਾਂ ਤੋਂ ਅਜਾਦੀ ਹਾਸਲ ਕਰਕੇ ਦੁਨੀਆਂ ਦੇ ਨਕਸ਼ੇ *ਤੇ ਆਪਣੀ ਸੁਤੰਤਰ ਹੋਂਦ ਸਥਾਪਤ ਕਰ ਚੁੱਕਿਆ ਹੈ, ਪਰ ਭਾਰਤੀ ਸਮਾਜ *ਚ ਹਜੇ ਵੀ ਏਕਤਾ, ਬਰਾਬਰਤਾ ਅਤੇ ਭਾਈਚਾਰੇ ਦੀ ਭਾਵਨਾ ਦੀ ਬਹੁਤ ਕਮੀਂ ਹੈ, ਜਿਸ ਨੂੰ ਹਾਸਲ ਕਰਨ ਵਿਚ ਡਾ ਼ਭੀਮਰਾਓ ਅੰਬੇਦਕਰ ਦੇ ਮਾਨਸਕ ਅਤੇ ਸਮਾਜਕ ਅਜਾਦੀ ਸੰਬਧੀ ਵਿਚਾਰ ਅਹਿਮ ਰੋਲ ਅਦਾ ਕਰ ਸਕਦੇ ਹਨ। ਡਾ ਼ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੀ ਮਹੂ ਛਾਉਣੀ *ਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਰਤਨਾਗਿਰੀ ਜਿਲ੍ਹੇ ਦਾ ਅੰਬਾਵੜੇ ਪਿੰਡ ਸੀ।ਉਨ੍ਹਾਂ ਦੇ ਪਿਤਾ ਦਾ ਨਾਂਅ ਰਾਮਜੀ ਰਾਓ ਅਤੇ ਮਾਤਾ ਦਾ ਨਾਂਅ ਭੀਮਾਬਾਈ ਸੀ।ਉਨ੍ਹਾਂ ਦੇ ਪਿਤਾ ਫੌਜ ਵਿਚ ਸਨ। ਜਦੋਂ ਉਹ ਪੰਜ 5 ਸਾਲ ਦੇ ਸਨ , ਉਦੋਂ ਉਨ੍ਹਾਂ ਦੀ ਮਾਤਾ ਦਾ ਸਵਰਗਵਾਸ ਹੋ ਗਿਆ ਸੀ। ਮਹਾਂਰਾਸ਼ਟਰ *ਚ ਨਾਂਅ ਦੇ ਨਾਲ ਪਿੰਡ ਦਾ ਨਾਂਅ ੌਕਰੌ ਲਾ ਕੇ ਲਿਖਿਆ ਜਾਂਦਾ ਹੈ। ਇਸ ਲਈ ਜਦੋਂ ਉਹ ਆਪਣੀ ਸ਼ੁਰੂਆਤੀ ਸਿੱਖਿਆ ਦੇ ਲਈ ਸਤਾਰਾ ਦੇ ਇਕ ਸਰਕਾਰੀ ਸਕੂਲ *ਚ ਗਏ ਤਾਂ ਉਨ੍ਹਾਂ ਦਾ ਨਾਂਅ ਭੀਮਰਾਓ ਅੰਬਾਵਾਡੇਕਰ ਲਿਖਿਆ ਗਿਆ।
ਇਕ ਅੰਬੇਦਕਰ ਸਿਰਨਾਂਅ ਦੇ ਅਧਿਆਪਕ ਨੇ ਉਨ੍ਹਾਂ ਨੂੰ ਕਿਹਾ ਕਿ ਅੰਬਾਵਾਡੇਕਰ ਬੁਲਾਉਂਦੇ ਸਮੇਂ ਅਟਪਟਾ ਲੱਗਦਾ ਹੈ , ਸੋ ਤੂੰ ਅੰਬੇਦਕਰ ਸਿਰਨਾਂਅ ਲਿਖਿਆ ਕਰ। ਬਸ ਉਦੋਂ ਤੋਂ ਹੀ ਉਨ੍ਹਾਂ ਨੂੰ ਭੀਮਰਾਓ ਅੰਬੇਦਕਰ ਕਹਿ ਕੇ ਬੁਲਾਇਆ ਜਾਣ ਲੱਗਿਆ। ਤੇਜ਼ ਦਿਮਾਗ ਦਾ ਹੋਣ ਦੇ ਕਾਰਨ , ਉਹ ਹਰ ਪਾਸਿਉਂ ਗਿਆਨ ਅਤੇ ਜਾਣਕਾਰੀ ਇਕੱਠੀ ਕਰਨ *ਚ ਮਸ਼ਕੂਲ ਰਹਿੰਦੇ ਸਨ। ਸਨ 1907 *ਚ ਉਨ੍ਹਾ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਸਨ 1908 *ਚ 17 ਸਾਲ ਦੀ ਉਮਰ *ਚ ਡਾ ਼ਅੰਬੇਦਕਰ ਦਾ ਵਿਆਹ ਰਮਾਬਾਈ ਦੇ ਨਾਲ ਹੋਇਆ।ਉਨ੍ਹਾਂ ਨੇ ਬੜੋਦਾ ਦੇ ਮਹਾਂਰਾਜ ਵੱਲੋਂ ਦਿੱਤੇ ਜਾਣ ਵਾਲੇ ਵਜੀਫੇ ਵਾਲੀ 25 ਰੁਪਏ ਪ੍ਰਤੀ ਮਹੀਨਾ ਸਕੌਲਰਸ਼ਿੱਪ ਦੇ ਬਲਬੂਤੇ *ਤੇ ਸਨ 1912 *ਚ ਬੀ ਼ਏ ਦੀ ਪ੍ਰੀਖਿਆ ਚੰਗੇ ਨੰਬਰਾ ਨਾਲ ਪਾਸ ਕੀਤੀ। ਫਿਰ ਉਹ ਉਚੇਰੀ ਸਿੱਖਿਆ ਦੇ ਲਈ ਵਿਦੇਸ਼ ਚਲੇ ਗਏ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਐਮ ਼ਏ ਅਤੇ ਪੀਐਚਡੀ ਦੀ ਡਿਗਰੀ ਹਾਸਲ ਕੀਤੀ।
ਪਰ ਅਚਾਨਕ ਵਜੀਫਾ ਬੰਦ ਕੀਤੇ ਜਾਣ *ਤੇ ਉਹ ਭਾਰਤ ਵਾਪਸ ਆਏ ਅਤੇ ਬੜੋਦਾ ਦੀ ਅਛੂਤ ਯਾਨੀ ਦਲਿਤ ਫੌਜ ਵਿਚ ਸਕੱਤਰ ਦੇ ਅਹੁਦੇ *ਤੇ ਕੰਮ ਕਰਨ ਲੱਗੇ। ਪਰ ਰਿਆਸਤ ਦੀ ਸੇਵਾ *ਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆ ਨਮੋਸ਼ੀਆਂ ਅਤੇ ਬੇਜਤੀ ਦਾ ਸਾਹਮਣਾ ਕਰਨਾ ਪਿਆ। ਬਾਅਦ *ਚ ਉਹ ਮੁੰਬਈ ਦੇ ਸਿਡਨੇਮ ਕਾਲਜ ਆਫ ਕਾਮਰਸ ਐਂਡ ਇਕਨੋਮਿਕਸ *ਚ ਪੋਫੈਸਰ ਲੱਗ ਗਏ। ਸਨ 1920 *ਚ ਕੋਲ੍ਹਾਪੁਰ ਦੇ ਮਹਾਂਰਾਜ ਵੱਲੋਂ ਵਜੀਫਾ ਹਾਸਲ ਕਰਕੇ, ਉਹ ਆਪਣੀ ਅਧੂਰੀ ਪੜ੍ਹਾਈ ਪੁਰੀ ਕਰਨ ਦੇ ਲਈ ਲੰਦਨ ਚਲੇ ਗਏ। ਸਨ, 1923 *ਚ ਉਨ੍ਹਾਂ ਨੂੰ ਡਾਕਟਰ ਆਫ ਸਾਈਂਸ (ਡੀ ਼ਐਸ ਼ਸੀ ) ਦੀ ਪਦਵੀ ਹਾਸਲ ਹੋਈ। ਲੰਦਨ *ਚ ਬੈਰਿਸਟਰੀ ਪਾਸ ਕਰਕੇ, ਉਹ ਵਾਪਸ ਭਾਰਤ ਪਰਤ ਆਏ। ਫਿਰ ਉਹ ਮੁੰਬਈ ਹਾਈ ਕੋਰਟ *ਚ ਵਕਾਲਤ ਕਰਨ ਲੱਗ ਗਏ ਅਤੇ ਮੰਬਈ ਵਿਧਾਨ—ਪ੍ਰੀਸ਼ਦ ਦੇ ਮੈਂਬਰ ਚੁਣੇ ਗਏ।
ਡਾ ਼ ਅੰਬੇਦਕਰ ਨੇ ਸਮਾਜ ਸੁਧਾਰ ਦੇ ਅਨੇਕਾਂ ਕੰਮ ਕੀਤੇ।ਉਨ੍ਹਾਂ ਦੇ ਪੇਰਣਾ ਸੋ੍ਰਤ ਕਬੀਰ, ਮਹਾਤਮਾ ਫੂਲੇ ਅਤੇ ਮਹਾਤਮਾ ਬੱੁਧ ਸਨ। ਉਨ੍ਹਾਂ ਨੇ ਆਣੀ ਪ੍ਰਸਿੱਧ ਕਿਤਾਬ (ਸ਼ੂਦਰ ਕੌਣ ਸਨ?) ਨੂੰ ਮਹਾਤਮਾ ਫੂਲੇ ਨੂੰ ਭੇਂਟ ਕੀਤਾ। ਉਨ੍ਹਾਂ ਨੇ ਅਛੂਤਾਂ, ਗਰੀਬ ਕਿਸਾਨਾਂ, ਔਰਤਾਂ ਅਤੇ ਮਜਦੂਰਾਂ, ਸਾਰਿਆਂ ਦੇ ਸਮਾਜਕ, ਰਾਜਨੀਤਿਕ ਅਤੇ ਆਰਥਕ ਮੁੱਦਿਆਂ ਨੂੰ ਚੁੱਕਿਆ। ਭਾਰਤੀ ਸਮਾਜ *ਚ ਅਛੂਤਾਂ ਦੀ ਮਾੜੀ ਹਾਲਤ ਨੂੰ ਉਨ੍ਹਾਂ ਨੇ ਖੁਦ ਨੇ ਵੀ ਭੋਗਿਆ। ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀ ਅਤੇ ਸ਼ੋਸ਼ਣ ਖਿਲਾਫ ਕਈ ਅੰਦੋਲਣ ਕੀਤੇ। ਉਨ੍ਹਾਂ ਨੇ ਅਛੂਤਾਂ ਅਤੇ ਦਲਿਤਾਂ ਦੇ ਕਲਿਆਣ ਲਈ 1917 ਤੋਂ ਹੀ ਅੰਦੋਲਣ ਸ਼ੁਰੂ ਕਰ ਦਿੱਤੇ ਸਨ, ਪਰ 1927 ਤੋਂ ਉਨ੍ਹਾਂ ਦੇ ਅੰਦੋਲਣਾਂ ਨੇ ਦਬਦਬਾ ਬਣਾਉਣਾ ਸ਼ੁਰੂ ਕੀਤਾ।
ਉਨ੍ਹਾਂ ਦੇ ਮੁੱਖ ਅੰਦੋਲਣਾ *ਚੋਂ ਮਹਾੜ ਅੰਦੋਲਣ (1929), ਮੰਦਿਰ ਪ੍ਰਵੇਸ਼ ਅੰਦੋਲਣ(1929—30), ਲੇਬਰ ਪਾਰਟੀ ਦੀ ਸਥਾਪਨਾ (1936), ਨਾਗਪੁਰ ਸੰਮੇਲਣ (1942), ਧਰਮ ਪਰਿਵਰਤਨ ਅੰਦੋਲਣ(1956) ਆਦਿ ਅਹਿਮ ਅੰਦੋਲਣ ਹਨ। ਉਨ੍ਹਾਂ ਨੇ ਮੂਕਨਾਇਕ ਅਤੇ ਜਨਤਾ ਨਾਮੀਂ ਅਖਬਾਰ ਵੀ ਕੱਢੇ।
ਭੀਮਰਾਓ ਅੰਬੇਦਕਰ ਜਾਤ—ਪਾਤ ਦੀਆ ਜੰਜੀਰਾਂ ਤੋੜ ਕੇ ਇਕ ਸਮਾਨਤਾ ਵਾਲੇ ਸਮਾਜ ਦੀ ਸਿਰਜਨਾ ਕਰਨਾ ਚਾਹੁੰਦੇ ਸਨ। ਉਨ੍ਹਾ ਦਾ ਮੰਨਣਾ ਸੀ ਕਿ ਔਰਤ ਚਾਹੇ ਕਿਸੇ ਵੀ ਵਰਗ ਜਾਂ ਜਾਤਿ ਦੀ ਹੋਵੇ , ਉਸ ਦਾ ਸਮਾਜ ਵੱਲੋਂ ਸ਼ੋਸ਼ਣ ਹੁੰਦਾ ਹੀ ਹੈ। ਕੋਈ ਵੀ ਦੇਸ਼ ਉਦੋਂ ਤਰੱਕੀ ਕਰ ਸਕਦਾ ਹੈ, ਜਦੋਂ ਉਥੋਂ ਦੀਆ ਔਰਤਾਂ ਅਤੇ ਬੱਚਿਆਂ ਦੀ ਦਸ਼ਾ ਚੰਗੀ ਹੋਵੇ। ਉਨ੍ਹਾਂ ਨੇ ਮੁੰਡਿਆਂ ਦੇ ਨਾਲ—ਨਾਲ ਕੁੜੀਆਂ ਦੀ ਸਿੱਖਿਆ ਦੇ ਵੱਲ ਵੀ ਸਮਾਜ ਦਾ ਧਿਆਨ ਕਰਵਾਇਆ। ਉਨ੍ਹਾਂ ਨੇ ਬਾਲ—ਵਿਆਹ ਦਾ ਵੀ ਪ੍ਰਭਾਵੀ ਢੰਗ ਨਾਲ ਵਿਰੋਧ ਕੀਤਾ। ਨਾਲ ਹੀ ਹਿੰਦੂ —ਕੋਡ ਬਿੱਲ (ਜਿਸ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ ਗਏ ਸਨ) ਨੂੰ ਪਾਸ ਕਰਵਾਉਣ ਦੇ ਲਈ ਮੰਤਰੀ ਮੰਡਲ ਤੋਂ ਇਸਤੀਫਾ ਵੀ ਦਿੱਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਰਨ ਹੀ ਸੰਵਿਧਾਨ *ਚ ਬਰਾਬਰਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ ਹੈ। ਭਾਰਤ ਨੂੰ ਅਜਾਦ ਹੋਏ ਸੱਤ 7 ਦਹਾਕੇ ਹੋ ਗਏ ਹਨ, ਪਰ ਮੌਜੂਦਾ ਸਮੇਂ *ਚ ਅਸੀਂ ਲੋਕ ਇਕ —ਦੂਜੇ ਦੇ ਨੇੜੇ ਆਉਣ ਦੀ ਬਜਾਏ ਇਕ —ਦੂਜੇ ਤੋਂ ਦੂਰ ਜਾ ਰਹੇ ਹਾਂ।
ਯਾਤਾਯਾਤ ਦੇ ਅਨੇਕਾਂ ਸਾਧਨ ਵਿਕਸਤ ਹੋਣ ਕਾਰਨ ਸਾਡੀਆਂ ਸਥਾਨਕ ਦੂਰੀਆਂ ਤਾਂ ਜਰੂਰ ਘੱਟ ਗਈਆਂ ਹਨ, ਪਰ ਧਰਮ, ਜਾਤਿ, ਭਾਸ਼ਾ, ਆਰਥਕ, ਸਮਾਜਕ ਅਤੇ ਰਾਜਨੀਤਿਕ ਸਵਾਰਥਾਂ ਦੇ ਚਲਦਿਆਂ ਅਸੀਂ ਕਿਤੇ ਨਾ ਕਿਤੇ ਅੱਜ ਵੀ ਮਾਨਸਿਕ ਅਤੇ ਸਮਾਜਕ ਗੁਲਾਮੀ ਦੇ ਸ਼ਿਕਾਰ ਹਾਂ। ਬਾਬਾ ਸਾਹਿਬ ਅੰਬੇਦਕਰ ਦੇ ਲਈ ਆਪਣਾ ਦੇਸ਼ ਸਭ ਤੋਂ ਜਿਆਦਾ ਅਹਿਮ ਸੀ। ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਭਾਰਤਵਾਸੀ ਮੰਨਦੇ ਸਨ ਅਤੇ ਬਾਅਦ *ਚ ਹੋਰ ਕੁਝ।ਉਨ੍ਹਾਂ ਦੇ ਲਈ ਦੇਸ਼ ਹਿੱਤ ਸਭ ਤੋਂ ਉਪਰ ਸੀ।ਉਨ੍ਰਾਂ ਨੇ ਕਈ ਮੌਕਿਆਂ *ਤੇ ਕਿਹਾ ਹੈ ਕਿ ਇਕ ਚੰਗਾ ਸਮਾਜ ਅਜਾਦੀ, ਸਮਾਨਤਾ ਅਤੇ ਭਾਈਚਾਰੇ *ਤੇ ਅਧਾਰਿਤ ਹੁੰਦਾ ਹੈ, ਇਨ੍ਹਾਂ ਤਿੰਨੇ ਤੱਤਾਂ ਨੂੰ ਇਕ —ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ।ਇਹ ਤਿੰਨੋਂ ਤੱਤ ਮਿਲ ਕੇ ਹੀ ਸਮਾਜ *ਚ ਇਕਜੁੱਟਤਾ ਸਥਾਪਤ ਕਰਦੇ ਹਨ। ਸਾਰੇ ਦੇਸ਼ਵਾਸੀ ਆਪਸ *ਚ ਭਰਾ—ਭਰਾ ਹਨ, ਸਾਰੀ ਭਾਰਤੀ ਜਨਤਾ ਅਪਣੱਤ ਦੀ ਭਾਵਨਾ ਨਾਲ ਜੁੜੀ ਹੋਈ ਹੈ। ਜੇਕਰ ਮਨ ਵਿਚ ਇਕਜੁੱਟਤਾ ਦਾ ਰਸ ਵਰ੍ਹਾਉਣ ਵਾਲਾ ਕੋਈ ਤੱਤ ਹੈ ਤਾਂ ਉਹ ਸਿਰਫ ਭਾਈਚਾਰਾ ਹੈ। ਅਸਲ *ਚ ਸਾਨੂੰ ਇਕ ਅਜਿਹਾ ਰਸਤਾ ਬਣਾਉਣਾ ਚਾਹੀਦਾ ਹੈ, ਜੋ ਸਾਨੂੰ ਵੱਖਵਾਦ ਦੇ ਰਾਹ ਤੋਂ ਇਕਜੱੁਟਤਾ ਅਤੇ ਭਾਈਚਾਰੇ ਵੱਲ ਲੈ ਜਾਵੇ।
ਭਾਰਤ *ਚ ਅਨੇਕਾ ਧਰਮ ਅਤੇ ਜਾਤਾਂ ਹਨ। ਇਨ੍ਹਾਂ ਦੀ ਆੜ ਲੈ ਕੇ ਕੁਝ ਲੋਕ ਸਮਾਜਿਕ ਜੀਵਨ *ਚ ਵਿਖਰੇਵੇਂ ਪੈਦਾ ਕਰ ਸਕਦੇ ਹਨ, ਜਿਸ ਨਾਲ ਦੇਸ਼ ਦੀ ਬੁਨਿਆਦ ਦੇ ਲਈ ਖਤਰਾ ਪੈਦਾ ਹੋ ਸਕਦਾ ਹੈ। ਅੰਗੇਜਾਂ ਤੋਂ ਅਜਾਦ ਹੋਏ ਤਾਂ ਸਾਨੂੰ ਐਨੇ ਸਾਲ ਬੀਤ ਗਏ ਹਨ ਪਰ ਅਸੀਂ ਹਜੇ ਵੀ ਮਾਨਸਿਕ ਅਜਾਦੀ ਹਾਸਲ ਨਹੀਂ ਕਰ ਪਾਏ ਹਾਂ।ਆਏ ਦਿਨ ਹੋਣ ਵਾਲੇ ਦੰਗੇ—ਫਸਾਦ ਕਿਤੇ ਨਾ ਕਿਤੇ ਇਸੇ ਵੱਲ ਇਸ਼ਾਰਾ ਕਰਦੇ ਹਨ। ਡਾ ਼ਅੰਬੇਦਕਰ ਕਹਿੰਦੇ ਸਨ ਕਿ ਜਿਸ ਧਰਮ ਦਾ ਮੂਲ ਮਨੁੱਖ—ਮਨੱੁਖ *ਚ ਫਰਕ ਪੈਦਾ ਕਰਨਾ ਹੈ, ਉਹ ਧਰਮ ਸੱਚਾ ਧਰਮ ਕਹਾਉਣ ਦੇ ਲਾਇਕ ਨਹੀਂ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸੇ ਵੀ ਧਰਮ ਨੂੰ ਦਰਿਦ੍ਰਤਾ ਅਤੇ ਗਰੀਬੀ ਦਾ ਸਮਰਥਨ ਨਹੀਂ ਕਰਨਾ ਚਾਹੀਦਾ।ਦਰਿਦ੍ਰਤਾ ਦਾ ਸਮਰਥਨ ਕਰਨ ਦਾ ਮਤਲਬ ਗੁਨ੍ਹਾਗਾਰੀ ਅਤੇ ਅਨੈਤਿਕਤਾ ਨੂੰ ਹੁੰਗਾਰਾ ਦੇਕੇ ਇਕ ਜਿੰਦਗੀ *ਚ ਨਰਕਾਂ ਵਾਲੇ ਹਾਲਾਤ ਪੈਦਾ ਕਰਨ ਜਿਹਾ ਪਾਪ ਹੈ।
ਦਰਅਸਲ, ਨੈਤਿਕਤਾ *ਤੇ ਅਧਾਰਤਦ ਧਰਮ ਹੀ ਸਮਾਜ ਦੇ ਲਈਪ ਲਾਹੇਵੰਦ ਹੈ। ਨਾਲ ਹੀ ਡਾ ਼ਅੰਬੇਦਕਰ ਨੂੰ ਸਭ ਤੋਂ ਜਿਆਦਾ ਗੁੱਸਾ ਜਾਤਿ—ਪ੍ਰਥਾ ਅਤੇ ਇਸ ਤੋਂ ਪੈਦਾ ਹੋਏ ਛੂਆਛਾਤ *ਤੇ ਸੀ।ਕਿਸੇ ਵੀ ਵਿਅਕਤੀ ਨੂੰ ਆਪਣੀ ਸਖਸ਼ੀਅਤ ਦੇ ਵਿਕਾਸ ਦੇ ਲਈ ਆਪਣੀ ਸਮਰੱਥਾ, ਦੇ ਮੁਤਾਬਿਕ ਆਪਣਾ ਰਸਤਾ ਚੁਣਨ ਦੀ ਅਜਾਦੀ ਹੋਣੀ ਚਾਹੀਦੀ ਹੈ ਪਰ ਜਾਤੀ—ਪ੍ਰਥਾ ਇਸ ਸਿਧਾਂਤ ਦਾ ਵਿਰੋਧ ਕਰਦੀ ਹੈ।
ਮੌਜੂਦਾ ਸਮੇਂ *ਚ ਇਹ ਜਾਤਿ —ਪ੍ਰਥਾ ਕਈ ਨੌਜੁਆਨਾ ਦੇ ਵਿਚਾਰਾਂ ਅਤੇ ਮਨੋਦਸ਼ਾ *ਚ ਰਚੀ ਹੋਈ ਹੈ।ਉਨ੍ਹਾਂ ਦੇ ਲਈ ਹੁਣ ਵੀ ਮਨੁੱਖ ਦੀ ਕੀਮਤ ਘੱਟ, ਜਾਤਿ ਦੀ ਕੀਮਤ ਜਿਆਦਾ ਹੈ।ਜਾਤਿ ਉਨ੍ਹਾਂ ਦੇ ਲਈ ਉਹ ਅਨਮੋਲ ਧਨ ਹੈ ਜਿਸ ਦੇ ਉੱਪਰ ਉਹ ਆਪਣੀ ਸਖਸ਼ੀਅਤ ਅਤੇ ਹੋਂਦ ਤੱਕ ਨੂੰ ਵਾਰ ਸਕਦੇ ਹਨ। ਉਹ ਭੁੱਖਾ ਮਰਨਾ ਪਸੰਦ ਕਰਦੇ ਹਨ ਪਰ ਦੂਜਿਆਂ ਦਾ ਪੇਸ਼ਾ ਨਹੀਂ ਅਪਣਾਉਂਦੇੇੇ।ਆਰਥਕ ਸੰਗਠਨ ਦੇ ਲਈ ਇਹ ਜਾਤਿ —ਪ੍ਰਥਾ ਬਹੁਤ ਵਿਨਾਸ਼ਵਕਾਰੀ ਹੈ। ਇਸ ਨਾਲ ਕਿਸੇ ਦੇ ਮਨੁੱਖ ਦੇ ਕੁਦਰਤੀ ਗੁਣਾਂ, ਸ਼ਕਤੀਆ ਅਤੇ ਭਾਵਨਾਵਾਂ ਦਾ ਘਾਣ ਹੁੰਦਾ ਹੈ। ਸੋ ਜਦੋਂ ਤੱਕ ਨੌਜੁਆਨ ਪੀੜੀ ਦੇ ਦਿਮਾਗ ਵਿਚੋਂ ਜਾਤ—ਪਾਤ ਦਾ ਭੇਦਭਾਵ ਨਹੀਂ ਮਿਟ ਜਾਂਦਾ, ਉਦੋਂ ਤੱਕ ਅਸੀਂ ਗੁਲਾਮ ਹੀ ਰਹਾਂਗੇ।
ਅਜਾਦੀ ਤੋਂ ਬਾਅਦ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਸਨ 1951 *ਚ ਲਗਪਗ 84 ਫੀਸਦ ਅਬਾਦੀ ਅਨਪੜ੍ਹ ਸੀ। ਔਰਤਾਂ *ਚ ਤਾਂ ਇਹ ਫੀਸਦ ਲਗਪਗ 92 ਪ੍ਰਤੀਸ਼ਤ ਸੀ। ਮੌਜੂਦਾ ਸਮੇਂ *ਚ ਸਿੱਖਿਅਕ ਜਨਸੰਖਿਆ *ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਸਾਨੂੰ ਅੱਜ ਵੀ ਆਰਥਕ ਅਸਮਾਨਤਾ, ਬੇਰੋਜਗਾਰੀ ਅਤੇ ਭੁਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਕਿ ਸਾਰੇ ਤਰ੍ਹਾਂ ਦੇ ਬੰਧਨਾ ਤੋਂ ਮੁਕਤੀ ਸਿੱਖਿਆ ਨਾਲ ਹੀ ਸੰਭਵ ਹੈ, ਪਰ ਸਿਰਫ ਸਿੱਖਿਆ ਨਾਲ ਹੀ ਕੰਮ ਨਹੀਂ ਚੱਲੇਗਾ, ਜਦੋਂ ਤੱਕ ਉਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹਾਸਲ ਨਹੀਂ ਕੀਤੀ ਜਾਂਦੀ , ਉਸ ਦੇ ਸਬਕਾਂ *ਤੇ ਅਮਲ ਕਰਨ ਲਈ ਡੂੰਘਾਈ ਨਾਲ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਉਸ ਤੋਂ ਚੰਗਿਆਈ ਗ੍ਰਹਿਣ ਕਰਨ ਲਈ ਉਪਾਅ ਨਹੀਂ ਕੀਤੇ ਜਾਂਦੇ, ਉਸਦਾ ਇਸਤੇਮਾਲ ਕਲਿਆਣਕਾਰੀ ਕੰਮ ਲਈ ਨਹੀਂ ਕੀਤਾ ਜਾਂਦਾ। ਪਿੰਡਾ ਸ਼ਹਿਰਾਂ *ਚ ਬਰਾਬਰੀ ਨਾਲ 100 ਫੀਸਦ ਸਾਖਰਤਾ ਦਾ ਮਿਸ਼ਨ ਪੂਰਾ ਨਹੀਂ ਕੀਤਾ ਜਾਂਦਾ।
ਅਸਲ *ਚ ਅੰਗੇਜਾਂ ਤੋਂ ਭਾਰਤ ਨੂੰ ਜੋ ਅਜਾਦੀ ਪ੍ਰਾਪਤ ਹੋਈ, ਉਹ ਇਤਹਾਸਕ ਹੁੰਦੇ ਹੋਏ ਵੀ ਮੌਜੂਦਾ ਸਮੇਂ *ਚ ਅਧੂਰੀ ਹੈੇ।ਜਦੋਂ ਤੱਕ ਰਾਜਨੀਤਿਕ ਪਾਰਟੀਆਂ ਵੱਲੋਂ ਹਕੂਮਤ ਦਾ ਗਲਤ ਇਸਤੇਮਾਲ , ਔਰਤਾਂ ਦਾ ਸ਼ਰੀਰਕ ਅਤੇ ਮਾਨਸਿਕ ਸ਼ੋਸ਼ਣ, ਜਾਤੀਗਤ ਅਤੇ ਆਰਥਕ ਅਸਮਾਨਤਾ, ਰਾਜਨੀਤਿਕ ਅਤੇ ਆਰਥਕ ਸਵਾਰਥ, ਭ੍ਰਿਸ਼ਟਾਚਾਰ, ਭੁੱਖ, ਬੇਰੋਜਗਾਰੀ, ਭੇਦਭਾਵ, ਛੂਆਛਾਤ ਅਤੇ ਅੱਤਵਾਦ ਦਾ ਅੰਤ ਨਹੀਂ ਹੋ ਜਾਂਦਾ, ਉਦੋਂ ਤੱਕ ਡਾ ਼ਅੰਬੇਦਕਰ ਵੱਲੋਂ ਲਿਆ ਗਿਆ ਅਜਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸਦੇ ਲਈ ਨਾ ਸਿਰਫ ਸਿੱਖਿਆ ਨੂੰ ਰੋਜਗਾਰ ਨਾਲ ਜੋੜਨ ਦੀ ਲੋੜ ਹੈ, ਸਗੋਂ ਨੌਜੁਆਨ ਪੀੜ੍ਹੀ ਨੂੰ ਇਕੱਠਿਆਂ ਹੋ ਕੇ ਦੇਸ਼ ਹਿੱਤ ਦੇ ਲਈ ਵਧ ਚੜ੍ਹ ਕੇ ਕੰਮ ਕਰਨ ਦੀ ਵੀ ਲੋੜ ਹੈ। ਸਹੀ ਮਾਇਨਿਆਂ *ਚ ਅਤੇ ਹਕੀਕੀ ਰੂਪ *ਚ ਅਸੀਂ ਉਦੋਂ ਹੀ ਅਜਾਦ ਹੋ ਪਾਵਾਂਗੇ ਅਤੇ ਬਾਬਾ ਸਾਹਿਬ ਡਾ ਼ਭੀਮਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ
ਬਠਿੰਡਾ