(ਸਮਾਜ ਵੀਕਲੀ): ਪੰਜਾਬ ਵਿੱਚ ਕਣਕ-ਝੋਨਾ ਫਸਲੀ ਚੱਕਰ, ਰਸਾਇਣਕ ਖਾਦਾਂ ’ਤੇ ਜ਼ਿਆਦਾ ਨਿਰਭਰਤਾ ਕਾਰਨ ਭੂਮੀ ਵਿੱਚ ਖੁਰਾਕੀ ਤੱਤਾਂ ਦੀ ਲਗਾਤਾਰ ਘਾਟ ਆ ਰਹੀ ਹੈ।ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਿਸਾਨ ਹਰੀ ਖਾਦ ਦੀ ਵਰਤੋਂ ਨੂੰ ਤਰਜੀਹ ਦੇਣ।ਹਰੇ ਮਾਦੇ ਦੇ ਗਲਣ ਨਾਲ ਜ਼ਮੀਨ ਵਿੱਚਲੇ ਖੁਰਾਕੀ ਤੱਤ ਘੁਲਣਸ਼ੀਲ ਹੋ ਜਾਂਦੇ ਹਨ ਅਤੇ ਬੂਟੇ ਦੀ ਖੁਰਾਕ ਦਾ ਹਿੱਸਾ ਬਣ ਜਾਦੇ ਹਨ। ਹਰੀ ਖਾਦ ਦੀ ਵਰਤੋ ਨਾਲ ਜ਼ਮੀਨ ਦਾ ਜੈਵਿਕ ਮਾਦਾ ਵਧੱਦਾ ਤੇ ਭੂਮੀ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਹੁੰਦਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਦੇ ਅਧਿਕਾਰੀ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵਲੋ ਜੰਤਰ ਦਾ ਬੀਜ 50% ਸਬਸਿਡੀ ਤੇ ਕਿਸਾਨ ਵੀਰਾਂ ਲਈ ਉਪਲੱਬਧ ਹੈ। ਉਹਨਾਂ ਕਿਸਾਨ ਵੀਰਾਂ ਨੂੰ ਰਾਸਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ,ਜੀਵਾਣੂੰ ਅਤੇ ਹਰੀ ਖਾਦਾਂ ਦੇ ਸੁਮੇਲ ਨੂੰ ਵਰਤਣ ਦੀ ਗੱਲ ਆਖੀ।ਉਹਨਾਂ ਮਿੱਟੀ ਦੀ ਸਿਹਤ ਸੁਧਾਰਨ ਲਈ ਜੰਤਰ ਦੀ ਬਿਜਾਈ ਹਰੀ ਖਾਦ ਦੇ ਵਜੋਂ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਜੰਤਰ ਜਦੋਂ 50 ਦਿਨਾਂ ਤੇ ਖੇਤ ਵਿੱਚ ਵਾਇਆ ਜਾਂਦਾ ਹੈ ਤਾਂ ਇਕ ਹੈਕਟੇਅਰ ਵਿੱਚ ਸਿੱਧਾ 90 ਕਿਲੋ ਨਾਈਟ੍ਰੋਜਨ ਖੇਤ ਨੂੰ ਮੁਹਾਇਆ ਕਰਵਾਉਦਾ ਹੈ। ਹਰੀ ਖਾਦ ਤੋਂ ਬਾਅਦ ਖੇਤ ਵਿੱਚ ਸਾਉਣੀ ਦੀ ਫਸਲ ਵਿੱਚ 25% ਘੱਟ ਯੂਰਿਆ ਪਾਂ ਕਿ ਬਰਾਬਰ ਝਾੜ ਲੈ ਸਕਦੇ ਹਾਂ। ਇਸ ਤਰ੍ਹਾਂ ਕਿਸਾਨ ਰਾਸਣਿਕ ਖਾਦਾਂ ਦਾ ਖਰਚਾ ਘਟਾ ਸਕਦੇ ਹਾਂ।ਹਰੀ ਖਾਦ ਤੋਂ ਬਾਅਦ ਜੇਕਰ ਬਾਸਮਤੀ ਦੀ ਫਸਲ ਲੈਣੀ ਹੋਵੇ ਤਾਂ ਬਾਸਮਤੀ ਦੀ ਫਸਲ ਨੂੰ ਨਾਈਟ੍ਰੋਜਨ ਖਾਦ ਦੀ ਲੋੜ ਨਹੀ ਪੈਂਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਨੂੰ ਦੂਰ ਕਰਨ ਲਈ ਹਰੀ ਖਾਦ ਦੀ ਵਰਤੋਂ ਲਾਹੇਵੰਦ ਸਾਬਤ ਹੁੰਦੀ ਹੈ।
ਹਰੀ ਖਾਦ ਖੁਰਾਕੀ ਤੱਤਾਂ ਦੇ ਨਾਲ ਨਾਲ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹਨਾਂ ਕਿਸਾਨ ਵੀਰਾਂ ਨੂੰ ਰੌਣੀ ਕਰਕੇ ਜੰਤਰ ਦੀ ਬਿਜਾਈ ਕਰਨ ਦੀ ਸਲਾਹ ਦਿੱਤੀ ਤਾਂ ਜੋ ਕੀਟਾ ਦੇ ਹਮਲੇ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।ਜੰਤਰ ਵਿਚ ਹਰੀ ਸੁੰਡੀ (ਤੰਬਾਕੂ ਸੁੰਡੀ) ਦੀ ਪਹਿਚਾਣ ਅਤੇ ਰੋਕਥਾਮ ਜ਼ਰੂਰੀ ਹੈ।ਇਸ ਲਈ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹਰੀ ਖਾਦ ਅਹਿਮ ਭੂਮਿਕਾ ਨਭਾਉਂਦੀ ਹੈ।