ਜੰਡਿਆਲਾ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਮੁੱਖ ਸੇਵਾਦਾਰ ਪ੍ਰੇਮ ਸਿੰਘ ਸੰਗੂ ਅਤੇ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਲਾਇਨ ਅਸ਼ੋਕ ਸੰਧੂ ਨੰਬਰਦਾਰ, ਕੁਲਵਿੰਦਰ ਸਿੰਘ ਸੰਗੂ, ਸੁਰਜੀਤ ਸਿੰਘ ਅੱਠੀ, ਜੋਗਿੰਦਰ ਸਿੰਘ ਸੰਗੂ ਅਤੇ ਦਿਨਕਰ ਸੰਧੂ ਨੇ ਦੱਸਿਆ ਕਿ ਸੰਗੂ – ਜੰਡੂ – ਅੱਠੀ ਗੋਤਰ ਦੇ ਜਠੇਰਿਆਂ ਦਾ ਮੇਲਾ ਮਿਤੀ 12 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰੇ 8:30 ਤੋਂ ਦੁਪਹਿਰ 1 ਵਜੇ ਤੱਕ ਪਿੰਡ ਜੰਡਿਆਲਾ (ਜ਼ਿਲਾ ਜਲੰਧਰ) ਵਿਖੇ ਪੂਰੇ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ।
ਪ੍ਰਬੰਧਕਾਂ ਨੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਦਰਬਾਰ ਵਿੱਚ ਮਾਸਕ ਪਹਿਨਕੇ ਆਉਣ ਅਤੇ ਕੋਰੋਨਾ ਤੋਂ ਬਚਣ ਲਈ ਹਰ ਨਿਯਮ ਅਪਨਾਉਣ। ਕੋਰੋਨਾ ਨੂੰ ਧਿਆਨ ਵਿੱਚ ਰੱਖਦੇ ਇਸ ਵਾਰ ਸਾਦਗੀ ਨਾਲ ਮੇਲਾ ਕਰਵਾਇਆ ਜਾਵੇਗਾ।