(ਸਮਾਜ ਵੀਕਲੀ)
ਮਜ਼ਦੂਰਾਂ ਦਾ ਕੋਈ ਧਰਮ ਨਹੀਂ ਹੁੰਦਾ,
ਮਿਹਨਤ ਦੀ ਕੋਈ ਜਾਤ ਨਹੀਂ ਹੁੰਦੀ,
ਖੂੰਨ ਪਸੀਨੇ ਨਾਲ ਮਹਿਲ ਬਣਾਉਣ ਵਾਲਿਓ,
ਕਿਉਂ ਤੁਹਾਡੇ ਹੱਕ ਦੀ ਗੱਲ ਬਾਤ ਨਹੀਂ ਹੁੰਦੀ….
ਚਿਲਚਲਾਉਂਦੀ ਧੁੱਪ,
ਗੰਦਗੀ ਤੇ ਬੋਝ,
ਤੁਸੀਂ ਹੈ ਸਹਾਰਿਆ,
ਆਪਣੇ ਹੱਥਾਂ ਨਾਲ,
ਸਭ ਕੁਝ ਹੈ ਸਵਾਰਿਆ,
ਬਣਾਏ ਹਸਪਤਾਲ, ਸਕੂਲ,
ਮੰਦਿਰ ਮਸਜਿਦ ਤੇ ਗੁਰਦਵਾਰੇ ਆ,
ਤੇਰੀ ਵਜ੍ਹਾ ਨਾਲ਼ ਹੀ ਹੋਏ,
ਚਾਰੇ ਪਾਸੇ ਚਾਨਣ ਮੁਨਾਰੇ ਆ,
ਇੱਕ ਗਰੀਬੀ, ਦੂਜੀ ਅਮੀਰੀ,
ਤੀਜੀ ਕੋਈ ਜਮਾਤ ਨਹੀਂ ਹੁੰਦੀ,
ਮਜਦੂਰਾਂ ਦਾ ਕੋਈ ਧਰਮ ਨਹੀਂ ਹੁੰਦਾ,
ਮੇਹਨਤ ਦੀ ਕੋਈ ਜਾਤ ਨਹੀਂ ਹੁੰਦੀ….
ਮੰਨਿਆ ਕੇ ਮਜ਼ਦੂਰ ਹੈਂ ਤੂੰ,
ਬੇਬਸ, ਲਾਚਾਰ,ਮਜ਼ਬੂਰ ਹੈਂ ਤੂੰ,
ਪਰ ਤੇਰੇ ਬਿਨਾਂ ਦੁਨੀਆਂ ਦੀ,
ਕਲਪਨਾਂ ਫਜੂਲ ਹੈ,
ਏ ਮਜ਼ਦੂਰ ਤੂੰ ਏਸ ਧਰਤੀ ਦਾ,
ਕੀਮਤੀ ਕੋਹਿਨੂਰ ਹੈਂ,
ਤੂੰ ਨਾ ਹੁੰਦਾ ਤਾਂ ਇਹ,ਕਾਇਨਾਤ ਨਾ ਹੁੰਦੀ,
ਮਜ਼ਦੂਰਾਂ ਦਾ ਕੋਈ ਧਰਮ ਨਹੀਂ ਹੁੰਦਾ,
ਮੇਹਨਤ ਦੀ ਕੋਈ ਜਾਤ ਨਹੀਂ ਹੁੰਦੀ ….
– ਪਰਮਜੀਤ ਲਾਲੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly