ਚੇਨੱਈ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਥਿਤ ‘ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੀ ਸਿਆਸਤ’ ਲਈ ਡੀਐੱਮਕੇ-ਕਾਂਗਰਸ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਿਰਫ਼ ਏਆਈਏਡੀਐੱਮਕੇ-ਭਾਜਪਾ ਗੱਠਜੋੜ ਹੀ ਤਾਮਿਲ ਨਾਡੂ ਦੀ ਸੰਸਕ੍ਰਿਤੀ ਦੀ ਰਾਖੀ ਕਰ ਸਕਦਾ ਹੈ।
ਥਾਊਜ਼ੈਂਡ ਲਾਈਟਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਖੁਸ਼ਬੂ ਸੁੰਦਰ ਦੀ ਹਮਾਇਤ ’ਚ ਇੱਕ ਰੋਡ ਸ਼ੋਅ ’ਚ ਸ਼ਾਮਲ ਹੋਣ ਤੋਂ ਬਾਅਦ ਸ਼ਾਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਭਾਜਪਾ ਆਗੂ ਨੇ ਜਨਤਾ ਨੂੰ ਤਾਮਿਲ ਨਾਡੂ ’ਚ ਵਿਕਾਸ ਲਈ ‘ਡਬਲ ਇੰਜਣ’ ਸਰਕਾਰ ਬਣਾਉਣ ਦੀ ਅਪੀਲ ਕੀਤੀ। ੲੇਆਈਏਡੀਐੱਮਕੇ, ਭਾਜਪਾ ਤੇ ਪੀਐੱਮਕੇ ਸੂਬੇ ’ਚ ਐੱਨਡੀਏ ਦੇ ਬੈਨਰ ਹੇਠ ਚੋਣਾਂ ਲੜ ਰਹੀਆਂ ਹਨ। ਉਨ੍ਹਾਂ ਇੱਥੇ ਵੋਟਰਾਂ ਨੂੰ ਭਾਰੀ ਬਹੁਮੱਤ ਨਾਲ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘ਸਿਰਫ਼ ਏਆਈਏਡੀਐੱਮਕੇ-ਭਾਜਪਾ ਗੱਠਜੋੜ ਹੀ ਤਾਮਿਲ ਨਾਡਨੂੰ ਦੇ ਮਛੇਰਿਆਂ, ਬੇਰੁਜ਼ਗਾਰ ਨੌਜਵਾਨਾਂ, ਮਹਿਲਾਵਾਂ ਤੇ ਸੂਬੇ ਦੀ ਸੰਸਕ੍ਰਿਤੀ ’ਚ ਭਰੋਸਾ ਰੱਖਣ ਵਾਲਿਆਂ ਦੀ ਰਾਖੀ ਕਰ ਸਕਦਾ ਹੈ।’ ਗ੍ਰਹਿ ਮੰਤਰੀ ਨੇ ਸੂਬੇ ਨੂੰ ਵਿਕਾਸ ਦੀ ਰਾਹ ’ਤੇ ਲਿਜਾਣ ਅਤੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੇ ਪਲਾਨੀਸਵਾਮੀ ਤੇ ਉੱਪ ਮੁੱਖ ਮੰਤਰੀ ਓ ਪਨੀਰਸੇਲਵਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘ਤਾਮਿਲ ਨਾਡੂ ਦਾ ਵਿਕਾਸ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਡੀਐੱਮਕੇ ਤੇ ਕਾਂਗਰਸ ਨੂੰ ਹਰਾਉਣ ਨਾਲ ਹੀ ਸੰਭਵ ਹੈ।’ ਉਨ੍ਹਾਂ ਡੀਐੱਮਕੇ ਮੁਖੀ ਐੱਮ ਕੇ ਸਟਾਲਿਨ ਨੂੰ ਸਿਰਫ਼ ਆਪਣੇ ਪੁੱਤਰ ਉਦੈਨਿਧੀ ਨੂੰ ਮੁੱਖ ਮੰਤਰੀ ਬਣਾਉਣ ਦਾ ਫਿਕਰ ਹੈ।