ਪੱਛਮੀ ਬੰਗਾਲ: 30 ਸੀਟਾਂ ਲਈ ਵੋਟਿੰਗ

ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਹਾਈ ਪ੍ਰੋਫਾਈਲ ਨੰਦੀਗ੍ਰਾਮ ਸੀਟ ਸਣੇ 30 ਵਿਧਾਨ ਸਭਾ ਹਲਕਿਆਂ ਲਈ ਅੱਜ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ। ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੋਟਿੰਗ ਦੌਰਾਨ ਰੇਯਾਪਾੜਾ ਇਲਾਕੇ ਵਿੱਚ ਆਪਣੇ ਵਾਰ ਰੂਮ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਹੈ। ਮਮਤਾ ਦਾ ਨੰਦੀਗ੍ਰਾਮ ਸੀਟ ’ਤੇ ਭਾਜਪਾ ਦੇ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨਾਲ ਮੁਕਾਬਲਾ ਹੈ। ਬਾਅਦ ਦੁਪਹਿਰ 3 ਵਜੇ ਤੱਕ ਰਾਜ ਵਿੱਚ 61.90 ਫ਼ੀਸਦ ਵੋਟਿੰਗ ਹੋ ਚੁੱਕੀ ਹੈ।

Previous articleਨੰਦੀਗ੍ਰਾਮ ’ਚ ਭਾਜਪਾ ਤੇ ਟੀਐੱਮਸੀ ਵਰਕਰਾਂ ਵਿਚਾਲੇ ਝੜਪ: ਮਮਤਾ ਬੂਥ ’ਤੇ ਪੁੱਜੀ, ਰਾਜਪਾਲ ਨੂੰ ਫੋਨ ਕੀਤਾ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ
Next articleਪੰਜ ਰਾਜਾਂ ’ਚ ਚੋਣਾਂ ਤੇ ਸਰਕਾਰ ਗਲਤੀ ਕਰ ਬੈਠੀ: ਅਸੀਂ ਛੋਟੀਆਂ ਬੱਚਤਾਂ ’ਤੇ ਵਿਆਜ ’ਚ ਕੀਤੀ ਕਟੌਤੀ ਵਾਪਸ ਲੈਂਦੇ ਹਾਂ, ਇਹ ਫ਼ੈਸਲਾ ਗਲਤ ਕੀਤਾ ਗਿਆ: ਸੀਤਾਰਮਨ