(ਸਮਾਜ ਵੀਕਲੀ)
ਆਪਣੇ ਦਿਲਾਂ ਦੇ ਕਾਸੇ ਲੈ ਕੇ
ਦਰ ਦਰ ਜਾ ਕੇ
ਹਾਸਿਆਂ ਦੀ ਖ਼ੈਰ
ਮੰਗਣ ਵਾਲਿਉ
ਆਪ ਤਾਂ ਤੁਸੀਂ
ਕਿਸੇ ਨੂੰ ਮੁਸੀਬਤ ’ਚ
ਫਸਿਆ ਵੇਖ ਕੇ
ਉਸ ਤੋ ਪਰੇ ਹੋ ਕੇ
ਉਸ ਦਾ ਬੁਰਾ ਸੋਚਦੇ ਹੋ
ਜੇ ਕੋਈ ਤੁਹਾਡੇ ਸਾਮ੍ਹਣੇ
ਸੱਚ ਬੋਲਣ ਦੀ
ਹਿੰਮਤ ਕਰ ਬੈਠੇ
ਤੁਸੀਂ ਉਸ ਦੇ ਖੂਨ ਦੇ
ਪਿਆਸੇ ਹੋ ਜਾਂਦੇ ਹੋ
ਤੇ ਜੇ ਕੋਈ ਤੁਹਾਡੇ ਸਾਮ੍ਹਣੇ
ਕਿਸੇ ਦੇ ਸੱਚੇ ਪਿਆਰ ਦੀ
ਗੱਲ ਕਰ ਬੈਠੇ
ਤੁਸੀਂ ਉਸ ਨੂੰ ਤੋੜਨ ਦੀਆਂ
ਵਿਉਤਾਂ ਘੜਨ ਲੱਗ ਪੈਂਦੇ ਹੋ
ਅਜਿਹੀ ਹਾਲਤ ਵਿੱਚ
ਤੁਹਾਡੇ ਦਿਲਾਂ ਦੇ ਕਾਸਿਆਂ ਵਿੱਚ
ਹਾਸਿਆਂ ਦੀ ਖ਼ੈਰ
ਕੌਣ ਪਾਏਗਾ ?
ਕੌਣ ਪਾਏਗਾ?
ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)