100 ਸਾਲਾ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਤਿੰਨ ਦਿਨਾਂ ਟੂਰਨਾਮੈਂਟ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਕੀ ਕਲੱਬ ਧੁਦਿਆਲ ਵਲੋਂ 100 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪਹਿਲਾ ਹਾਕੀ ਟੂਰਨਾਮੈਂਟ ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ ਅਤੇ ਹਾਕੀ ਕਲੱਬ ਪਿੰਡ ਧੁਦਿਆਲ ਵਲੋਂ ਕਰਵਾਇਆ ਜਾ ਰਿਹਾ ਹੈ। ਜਿਸ ਦਾ ਅੱਜ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਸ. ਸਤਨਾਮ ਸਿੰਘ ਸੱਤੂ ਸੰਮਤੀ ਮੈਂਬਰ ਅਤੇ ਸਰਪੰਚ ਸਰਬਜੀਤ ਸਿੰਘ ਸਾਬੀ ਹੁੰਦਲ ਵਲੋਂ ਪਤਵੰਤਿਆਂ ਦੀ ਹਾਜ਼ਰੀ ਵਿਚ ਫੀਤਾ ਕੱਟ ਕੇ ਉਦਘਾਟਨ ਕੀਤਾ ਗਿਆ।
ਟੂਰਨਾਮੈਂਟ ਦੇ ਸਰਪ੍ਰਸਤ ਕੁਲਵੰਤ ਸਿੰਘ ਯੂ ਕੇ ਨੇ ਦੱਸਿਆ ਕਿ ਇਹ ਟੂਰਨਾਮੈਂਟ ਸਵ. ਜਮਸ਼ੇਰ ਸਿੰਘ ਭਾਟੀਆ, ਸਵ. ਸੂਬੇਦਾਰ ਪਿਆਰਾ ਸਿੰਘ ਏ ਐਮ ਸੀ ਅਤੇ ਪਿੰਡ ਦੀ ਹਾਕੀ ਦੇ ਫਾਂਊਂਡਰ ਸਵ. ਹਰਭਜਨ ਸਿੰਘ ਦੀ ਨਿੱਘੀ ਯਾਦ ਨੂੰ ਵੀ ਸਮਰਪਿਤ ਹੈ। ਟੂਰਨਾਮੈਂਟ ਦਾ ਉਦਘਾਟਨੀ ਮੈਚ ਧੁਦਿਆਲ ਯੈਲੋ ਅਤੇ ਧੁਦਿਆਲ ਰੈਡ ਵਿਚਕਾਰ ਖੇਡਿਆ ਗਿਆ, ਜਿਸ ਵਿਚ ਧੁਦਿਆਲ ਯੈਲੋ ਦੀ ਟੀਮ ਜੇਤੂ ਰਹੀ। ਦੂਸਰਾ ਮੈਚ ਕੋਟਲਾ ਅਤੇ ਬੜਿੰਗ ਦੀ ਪਿੰਡ ਪੱਧਰ ਟੀਮ ਵਿਚਕਾਰ ਹੋਇਆ।
ਜਿਸ ਵਿਚ ਬੜਿੰਗ ਦੀ ਟੀਮ ਵਿਨਰ ਰਹੀ। ਇਸ ਮੌਕੇ ਲੱਕੀ ਨਿੱਝਰ, ਕੈਪਟਨ ਗੁਰਮੇਲ ਪਾਲ ਸਿੰਘ, ਕੈਪਟਨ ਲਾਲ ਸਿੰਘ, ਡਾ. ਜਸਵੀਰ ਸਿੰਘ, ਅਵਤਾਰ ਸਿੰਘ, ਕੁਲਦੀਪ ਚੁੰਬਰ, ਜਗਤਾਰ ਸਿੰਘ, ਸੁਖਵੀਰ ਸਿੰਘ ਹੰੁਦਲ, ਨੰਦਾ ਫਾਰਮੇਸੀ, ਸੂਬੇਦਾਰ ਪਿਆਰਾ ਸਿੰਘ, ਆਤਮਾ ਰਾਮ ਸਿੱਧੂ, ਹੈਡ ਗ੍ਰੰਥੀ ਸਰਵਣ ਸਿੰਘ, ਦੁਪਿੰਦਰ ਬੰਟੀ, ਨਿਰਮਲ ਕੁਮਾਰ ਕੌਂਸਲਰ, ਸੋਢੀ ਯੂ ਕੇ, ਵਿਜੇ ਭਾਟੀਆ, ਸੋਨੂੂੰ ਯੂ ਕੇ, ਗੋਲਡੀ ਯੂ ਕੇ, ਮਨਿੰਦਰ ਲੱਕੀ, ਪ੍ਰਗਟ ਚੁੰਬਰ, ਗੁਰਿੰਦਰਪਾਲ ਹੰੁਦਲ, ਬਿੰਦਰ ਚੁੰਬਰ, ਬਲਵਿੰਦਰ ਬਿੰਦੀ, ਤੀਰਥ ਬਿੱਲਾ, ਨਵੀ ਚੁੰਬਰ ਸਮੇਤ ਕਈ ਹੋਰ ਹਾਜ਼ਰ ਸਨ।