ਸਾਹਿਬ ਕੌਰ ਧਾਲੀਵਾਲ ਨੇ ਲੀਡਰਸ਼ਿਪ ਸਮਿਟ ਦੌਰਾਨ ਕੈਨੇਡੀਅਨ ਪਾਰਲੀਮੈਂਟ ‘ਚ ਕਿਸਾਨੀ ਮੁੱਦੇ ਦੇ ਹੱਕ ਚ ਆਵਾਜ਼ ਬੁਲੰਦ ਕੀਤੀ

ਕੈਨੇਡਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਓਟਵਾ-ਐਬਟਸਫੋਰਡ ਦੀ ਜੰਮਪਲ ਅਤੇ  ਯੂਨੀਵਰਸਿਟੀ ਆਫ ਓਟਵਾ ‘ਚ ਪੜ੍ਹ ਰਹੀ ਹੋਣਹਾਰ ਵਿਦਿਆਰਥਣ ਸਾਹਿਬ ਕੌਰ ਧਾਲੀਵਾਲ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਮੁੱਦੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।

ਵਰਚੂਅਲ ਲੀਡਰਸ਼ਿਪ ਪੋਲਿਟੀਕਲ ਸਮਿਟ ਦੌਰਾਨ  ਐਬਟਸਫੋਰਡ ਦੇ ਮਾਸਕੀ- ਫ਼ਰੇਜ਼ਰ- ਕੈਨੀਅਨ ਪਾਰਲੀਮੈਂਟ ਹਲਕੇ ਤੋਂ ਬੋਲਦਿਆਂ ਸਾਹਿਬ ਕੌਰ ਨੇ ਜੋ ਵਿਚਾਰ ਦਿੱਤੇ, ਉਹ ਕਿਰਸਾਨੀ ਸੰਘਰਸ਼ ਅਤੇ ਭਾਰਤ ਵਿੱਚ ਕਿਸਾਨਾਂ ਉੱਪਰ ਹੋ ਰਹੇ ਤਸ਼ੱਦਦ ਬਾਰੇ ਸਨ। ਸਾਹਿਬ ਕੌਰ ਨੇ ਕੈਨੇਡਾ ਸਰਕਾਰ ਨੂੰ ਭਾਰਤ ਉਪਰ ਜ਼ੋਰ ਪਾ ਕੇ ਇਸ ਮਸਲੇ ਨੂੰ ਹੱਲ ਕਰਨ ਦੇ ਵਿਚਾਰ ਦਿੱਤੇ ਅਤੇ ਨਾਲ ਹੀ ਕੈਨੇਡਾ ਦੇ ਕਿਸਾਨਾਂ ਦੇ ਹੱਕਾਂ ਬਾਰੇ ਵੀ ਕੈਨੇਡੀਅਨ ਸਰਕਾਰ ਨੂੰ ਉਪਰਾਲੇ ਕਰਨ ਦੇ ਸੁਝਾਅ ਦਿੱਤੇ।  ਸਾਹਿਬ ਕੌਰ ਹਾਊਸ ਆਫ ਕਾਮਨਜ਼ ਵਿਚ ‘ਪੇਜ’ ਵਜੋਂ ਵੀ ਸੇਵਾਵਾਂ ਦੇ ਚੁੱਕੀ ਹੈ ਅਤੇ ਵੱਖ ਵੱਖ ਅਗਾਂਹਵਧੂ ਮੁੱਦਿਆਂ ਤੇ ਆਵਾਜ਼ ਉਠਾਉਂਦੀ ਰਹਿੰਦੀ ਹੈ।

Previous articlePlea in Pak seeks action against ‘anti-Islamic’ slogans in ‘Aurat March’
Next articleਅੱਜ ਫੇਰ ; ਹੋਲੀ ਆ !