ਸੁਣ ਸਾਡੀ ਲਲਕਾਰ

(ਸਮਾਜ ਵੀਕਲੀ)

ਫਿਰੇਂ ਖੋਹਣ ਨੂੰ ਸਾਡੇ,
 ਪੁੱਤਾਂ ਵਰਗੇ ਖੇਤ ਪਿਆਰੇ,
ਲੋਟੂਆਂ ਦੇ ਨਾਲ ਰਲਗੀ,
 ਨੀ ਤੂੰ ਸੈਂਟਰ ਦੀ ਸਰਕਾਰੇ,
ਜੇ ਤੂੰ ਬਣਦੀ ਜਾਲਿਮ ਦਿੱਲੀਏ,
  ਤੇ ਅਸੀਂ ਬੈਠੇ ਤਿਆਰ,
ਸੁਣ ਸਾਡੀ ਲਲਕਾਰ ਹਾਕਮਾਂ,
  ਸੁਣ ਸਾਡੀ ਲਲਕਾਰ,
ਸੁਣ ਸਾਡੀ ਲਲਕਾਰ ਹਾਕਮਾਂ …………..
ਅੱਛੇ ਦਿਨਾਂ ਦਾ ਵਾਅਦਾ ਕਰਕੇ,
 ਬਣ ਗਈ ਮਤਰੇਈਆਂ ਵਰਗੀ,
ਅੰਬਾਨੀਆ ਅਤੇ ਅਡਾਨਿਆਂ,ਕੋਲੇ,
 ਦੇਸ਼ ਨੂੰ ਗਹਿਣੇ ਧਰਗੀ-੨
ਸ਼ਰਮ ਨੀ ਆਉਂਦੀ ਭੋਰਾ ਤੈਨੂੰ,
 ਹਰ ਇਕ ਨੂੰ ਕਹੇਂ ਗੱਦਾਰ ,
ਸੁਣ ਸਾਡੀ ਲਲਕਾਰ ਹਾਕਮਾਂ…..
ਕਾਲੇ ਕਾਨੂੰਨ ਥੋਪ ਸਾਡੇ ਤੇ,
 ਲੋਕਾਂ ਨਾਲ਼ ਕਰਦੀ ਧੱਕਾ,
ਯਾਦ ਰੱਖੀਂ ਹਰ ਤਾਨਾਸ਼ਾਹੀ ਦਾ,
 ਅੰਤ ਹੁੰਦਾ ਏੇ ਪੱਕਾ-੨
ਕਿਰਤੀ ਕੱਠੇ ਹੋ ਕੇ ਕਾਹਲੇ,
  ਹੱਥ ਕਰਣ ਨੂੰ ਚਾਰ,
ਸੁਣ ਸਾਡੀ ਲਲਕਾਰ ਹਾਕਮਾਂ………
ਤੱਖਤ ਤੇਰੇ ਨੂੰ ਘੇਰਾ ਪਾਇਆ,
ਸੜਕਾਂ ਨੂੰ ਕਿਲ੍ਹੇ ਬਣਾਕੇ,
ਤੇਰੇ ਨਾਦਰਸ਼ਾਹੀ ਫੁਰਮਾਨਾਂ ਨੂੰ,
ਜਾਵਾਂਗੇ ਰੱਦ ਕਰਾਕੇ -੨
ਭਗਤ ਸਿੰਘ ਦੇ ਵਾਰਿਸ ਹਾਂ ਅਸੀਂ,
ਮੰਨਦੇ ਨਹੀਓਂ ਹਾਰ,
ਸੁਣ ਸਾਡੀ ਲਲਕਾਰ ਹਾਕਮਾਂ………
ਮਜ਼ਦੂਰ ਕਿਸਾਨ ਤੇ ਨੌਜਵਾਨ ਹੁਣ,
ਕੱਠੇ ਹੋ ਗਏ ਸਾਰੇ,
ਬੱਚੇ ਤੱਕ ਵੀ ਲਾਉਂਦੇ ਸੁਣ ਲੈ,
ਇੰਕਲਾਬ ਦੇ ਨਾਰੇ -੨
ਲਾਉਂਦੇ ਜੈਕਾਰੇ ਮਿਲਕੇ,
 ਹਿੰਦੂ ਮੁਸਲਿਮ ਤੇ ਸਰਦਾਰ,
ਸੁਣ ਸਾਡੀ ਲਲਕਾਰ ਹਾਕਮਾਂ,
  ਸੁਣ ਸਾਡੀ ਲਲਕਾਰ
ਸੁਣ ਸਾਡੀ ਲਲਕਾਰ ਹਾਕਮਾਂ,
ਸੁਣ ਸਾਡੀ ਲਲਕਾਰ……….
    ਗੀਤ ਰਚਨਾਂ 
  ਪਰਮਜੀਤ ਲਾਲੀ
Previous articleਕਿਸਾਨੀ ਧਰਨੇ ਨੂੰ ਸਮਰਪਿਤ ਗਾਇਕ ਅਸ਼ੋਕ ਗਿੱਲ ਦੇ ਗੀਤ ‘ਜੱਟਾਂ ਖਿੱਚ ਤਿਆਰੀ’ ਨੇ ਪਾਈਆਂ ਧੁੰਮਾਂ
Next articleਚੌਥਾ ‘ਕ੍ਰਾਂਤੀ ਮੇਲਾ’ ਅਮਿੱਟ ਪੈੜਾਂ ਛੱਡਦਾ ਸੰਪੰਨ