ਜਲੰਧਰ (ਸਮਾਜ ਵੀਕਲੀ): ਇਸ ਜ਼ਿਲ੍ਹੇ ‘ਚ ਅੱਜ ਕਰੋਨਾ ਦੇ ਪੰਜ ਸੌ ਤੋਂ ਵੱਧ ਨਵੇ ਮਰੀਜ਼ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ ਸਹਿਮ ਹੈ। ਕਰੋਨਾ ਤੋਂ ਪੀੜਤ 5 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਇਕੋ ਦਿਨ ‘ਚ ਐਨੀ ਵੱਡੀ ਗਿਣਤੀ ‘ਚ ਮਰੀਜ਼ ਆਉਣ ਨਾਲ ਸਿਹਤ ਵਿਭਾਗ ਤੇ ਪ੍ਰਸ਼ਾਸਨ ਚਿੰਤਾ ‘ਚ ਹਨ। ਇਹ ਪਹਿਲੀ ਵਾਰ ਹੈ ਕਿ ਇਕ ਦਿਨ ‘ਚ 510 ਤੋਂ ਵੱਧ ਕਰੋਨਾ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹੋਣ।
HOME ਜਲੰਧਰ ’ਚ ਕਰੋਨਾ ਦੇ ਰਿਕਾਰਡ 510 ਨਵੇਂ ਮਰੀਜ਼ ਤੇ 5 ਮੌਤਾਂ