ਸੁਖਬੀਰ ਬਾਦਲ ਨੂੰ ਕਰੋਨਾ, ਖੁਦ ਨੂੰ ਏਕਾਂਤਵਾਸ ਕੀਤਾ

ਲੰਬੀ, (ਸਮਾਜ ਵੀਕਲੀ) : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਰੋਨਾ ਪਾਜ਼ੇਟਿਵ ਹੋ ਗਏ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਸ੍ਰੀ ਬਾਦਲ ਨੇ ਚੰਡੀਗੜ੍ਹ ਵਿੱਚ ਕਰੋਨਾ ਟੈਸਟ ਕਰਵਾਇਆ ਸੀ। ਰਿਪੋਰਟ ਆਉਣ ਮਗਰੋਂ ਉਹ ਏਕਾਂਤਵਾਸ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬੀਤੇ ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਕਰੋਨਾ ਟੈਸਟ ਕਰਵਾਉਣ।

Previous articleਬੈਂਕ ਮੁਲਾਜ਼ਮਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਾਂਗੇ: ਸੀਤਾਰਾਮਨ
Next articleਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 30 ਸ਼ਹਿਰਾਂ ’ਚੋਂ ਭਾਰਤ ਦੇ 22 ਸ਼ਹਿਰ, ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ’ਚ ਦਿੱਲੀ ਸਿਖ਼ਰ ’ਤੇ