ਕਿਸਾਨੀ ਹਮਾਇਤ ਵਾਲਾ ਮਾਸਕ ਪਾ ਕੇ ਗ੍ਰੈਮੀ ਐਵਾਰਡ ਸਮਾਗਮ ’ਚ ਪੁੱਜੀ ਲਿਲੀ ਸਿੰਘ

ਲਾਸ ਏਂਜਲਸ (ਸਮਾਜ ਵੀਕਲੀ): ਭਾਰਤੀ- ਕੈਨੇਡਿਆਈ ਯੂ-ਟਿਊਬਰ ਅਤੇ ‘ਲੇਟ ਨਾਈਟ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਹਿਨ ਕੇ ਗ੍ਰੈਮੀ ਐਵਾਰਡ-2021 ਦੇ ਸਮਾਗਮ ਵਿੱਚ ਸ਼ਾਮਲ ਹੋਈ। ਉਸ ਦੇ ਮਾਸਕ ’ਤੇ ‘ਆਈ ਸਟੈਡ ਵਿਦ ਫਾਰਮਰਜ਼’ ਲਿਖਿਆ ਹੋਇਆ ਸੀ। ਲਿਲੀ ਸਿੰਘ ਨੇ ਟਵਿੱਟਰ ’ਤੇ ਆਪਣੀ ਇਹ ਤਸਵੀਰ ਪੋਸਟ ਕੀਤੀ ਹੈ।

ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘‘ਮੈਂ ਜਾਣਦੀ ਹਾਂ ਕਿ ਰੈੱਡ ਕਾਰਪੈਟ/ਐਵਾਰਡ ਸਮਾਗਮ ਦੀਆਂ ਤਸਵੀਰਾਂ ਸਭ ਤੋਂ ਵੱਧ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬਿਨਾਂ ਝਿਜਕ ਪ੍ਰਸਾਰਿਤ ਕਰੋ।’ ਇਸ ਤੋਂ ਪਹਿਲਾਂ ਉਸ ਨੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੌਪ ਸਟਾਰ ਰੇਆਨਾ ਦਾ ਧੰਨਵਾਦ ਕੀਤਾ ਸੀ।

Previous articleਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੋੜ: ਰਾਜਨਾਥ
Next articleਰਾਖ਼ਵੇਂਕਰਨ ਨਾਲ ਸਬੰਧਤ ਮੰਡਲ ਫ਼ੈਸਲੇ ’ਤੇ ਮੁੜ ਵਿਚਾਰ ਬਾਰੇ ਸੁਣਵਾਈ ਸ਼ੁਰੂ