(ਸਮਾਜ ਵੀਕਲੀ)
ਹਾਂ ਮੈਂ ਵਿਦਰੋਹੀ ਹਾਂ,
ਹਾਂ ਮੈਂ ਅੱਤਵਾਦੀ ਹਾਂ।
ਜੇ ਆਪਣੇ ਹੱਕ ਮੰਗਣੇ ਵੱਖਵਾਦ ਹੈ,
ਤਾਂ ਹਾਂ ਮੈਂ ਵੱਖਵਾਦੀ ਹਾਂ।
ਹਾਂ ਮੈਂ ਅੱਤਵਾਦੀ ਹਾਂ।
ਜਿੰਨਾ ਚਿਰ ਸਾਹ ਹਨ,
ਮੈਂ ਗਲਤ ਦਾ ਵਿਰੋਧ ਕਰਾਂਗੀ।
ਜਿੰਨੀ ਹੋ ਸਕੇ ਮੇਰੇ ਕੋਲੋਂ,
ਸਮਾਜ ਵਿੱਚ ਸੋਧ ਕਰਾਂਗੀ।
ਜੇ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਗ਼ਲਤ ਹੈ,
ਤਾਂ ਹਾਂ ਮੈਂ ਫ਼ਸਾਦੀ ਹਾਂ।
ਹਾਂ ਮੈਂ ਅੱਤਵਾਦੀ ਹਾਂ।
ਸਦਾ ਝੂਠ ਨੂੰ ਨਕਾਰਨਾ,
ਮੇਰੀ ਆਦਤ ਹੈ।
ਤੇ ਸੱਚ ਨੂੰ ਪੂਜਣਾ,
ਮੇਰੀ ਇਬਾਦਤ ਹੈ।
ਜੇ ਸੱਚ ਦਾ ਪੱਖ ਲੈਣਾ ਪੱਖਪਾਤ ਹੈ,
ਹਾਂ ਮੈਂ ਪੱਖਵਾਦੀ ਹਾਂ।
ਹਾਂ ਮੈਂ ਅੱਤਵਾਦੀ ਹਾਂ।
ਹਜੇ ਤਾਂ ਹਵਾ ਚੱਲੀ ਹੈ,
ਤੂਫ਼ਾਨ ਬਾਕੀ ਹੈ।
ਬਾਗ਼ ਤੇਰੇ ਦਾ ਹਰ ਫੁੱਲ-ਪੱਤਾ,
ਹਜੇ ਤਾਂ ਹੋਣਾ ਆਕੀ ਹੈ।
ਜਦੋਂ ਪਤਾ ਲੱਗਾ ‘ਧੀਮਾਨ’,
ਕਿ ਮੈਂ ਤੱਥਵਾਦੀ ਹਾਂ।
ਹਾਂ ਮੈਂ ਅੱਤਵਾਦੀ ਹਾਂ।
ਹਾਂ ਮੈਂ ਅੱਤਵਾਦੀ ਹਾਂ।
ਮਨਜੀਤ ਕੌਰ ਧੀਮਾਨ
ਸ਼ੇਰਪੁਰ,ਲੁਧਿਆਣਾ।
ਸੰ:9464633059