(ਸਮਾਜ ਵੀਕਲੀ)
ਝੂਠ ਸੁਣਾਈਆਂ ਗੱਲਾਂ , ਸੱਚ ਨੇ ਸੁਣੀਆਂ ਜੋ
ਕਹਿੰਦਾ ਮੇਰਾ ਮਨ ਝੂਠਿਆਂ ਤੋਂ ਭਰ ਚੱਲਿਆ…
ਐਸਾ ਵੀ ਇੱਕ ਰਾਜਾ ਹੈ ਇਸ ਦੁਨੀਆਂ ਤੇ
ਆਪੇ ਆਪਣਾ ਮੂੰਹ ਕਾਲਾ ਜੋ ਕਰ ਚੱਲਿਆ…
ਪੈਰਾਂ ਹੇਠ ਮਧੋਲ ਕੇ ਆਪਣੀ ਪਰਜਾ ਨੂੰ
ਆਖ ਰਿਹਾ ਹੈ ਲੋਕੋ ਥੋਡਾ ਸਰ ਚੱਲਿਆ…
ਉਸਨੂੰ ਵੀ ਕਈ ਦਾਤੇ ਲੋਈਆਂ ਵੰਡਦੇ ਨੇ
ਬਲਦੀ ਅਗਨੀ ਦੇ ਵਿੱਚ ਜਿਹੜਾ ਠਰ ਚੱਲਿਆ…
ਕੋਈ ਮਜੵਬ ਤਾਂ ਹੋਣਾ ਭੁੱਖਿਆਂ ਨੰਗਿਆਂ ਦਾ
ਬੇਰਹਿਮੀ ਜੋ ਭਾਣਾ ਮੰਨ ਕੇ ਜਰ ਚੱਲਿਆ…
ਲੈ ਕੇ ਦਿਲ ਵਿੱਚ ਝਾਤ ਸੁਰਗ ਦੇਖਣੇ ਦੀ
ਸਾਰੀ ਉਮਰੇ ਨਰਕ ਭੋਗਦਾ ਮਰ ਚੱਲਿਆ…
ਕੀ ਲੈਣਾ ਇਸ ਕੂੜ ਝੂਠ ਦੀ ਮੰਡੀ ਚੋਂ
ਝੂਠ ਸੁਣਾ ਕੇ ਸੱਚੀਆਂ ਆਪਣੇ ਘਰ ਚੱਲਿਆ …
ਅਮਨ ਜੱਖਲਾਂ
9478226980