ਅੰਬੇਡਕਰਾਇਟ ਲੀਗਲ ਫੋਰਮ, ਵੱਲੋਂ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਲਈ ਕੇਂਦਰ ਸਰਕਾਰ ਦੀ ਨਿੰਦਾ ਕੀਤੀ

 

ਜਲੰਧਰ(ਸਮਾਜ ਵੀਕਲੀ)- ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ 09 ਮਾਰਚ 2021 (ਮੰਗਲਵਾਰ) ਨੂੰ ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਐਡਵੋਕੇਟ ਪ੍ਰਿਤ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੀਟਿੰਗ ਵਿੱਚ ਫੋਰਮ ਦੇ ਮੈਂਬਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ ਅਤੇ ਇਸ ਤੇ ਕੋਈ ਕੰਟੋਰਲ ਨਹੀ ਹੈ । ਅੰਤਰਰਾਸ਼ਟਰੀ ਪੱਧਰ ਤੇ ਜਿੱਥੇ ਵਿੱਚ ਪੈਟਰੋਲ, ਡੀਜਲ ਦੀ ਕੀਮਤ ਭਾਰਤ ਤੋਂ ਬਹੁਤ ਘੱਟ ਹੈ, ਇੱਥੇ ਤੱਕ ਕਿ ਕਈ ਦੇਸ਼ ਭਾਰਤ ਤੌਂ ਪੈਟਰੋਲ ਤੇ ਡੀਜਲ ਖਰੀਦ ਕੇ ਭਾਰਤ ਤੋਂ ਵੀ ਸਸਤਾ ਵੇਚ ਰਹੇ ਹਨ । ਇਸ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ ।

ਇਸ ਕਰੋਨਾ ਕਾਲ ਵਿੱਚ ਜਿੱਥੇ ਸਾਰੇ ਪਾਸੇ ਮੰਦੀ ਛਾਈ ਹੇਈ ਹੈ। ਕੇਂਦਰ ਸਰਕਾਰ ਆਮ ਆਦਮੀ ਦੀ ਮਦਦ ਕਰਨ ਦੀ ਬਜਾਏ ਉਸਨੂੰ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਰਕੇ ਉਸਤੇ ਹੋਰ ਬੋਝ ਪਾ ਰਹੀ ਹੈ । ਅਸੀ ਸਾਰੇ ਇਸ ਦਾ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਰਾਜ ਸਰਕਾਰਾਂ ਆਪਣਾ ਟੈਕਸ ਘੱਟ ਕਰਨ ਅਤੇ ਕੇਂਦਰ ਸਰਕਾਰ ਇਹਨਾ ਤੇ ਤੁਰੰਤ ਕੰਟੋਰਲ ਕਰਕੇ ਇਹਨਾ ਦੀਆਂ ਕੀਮਤਾਂ ਘਟਾੳਣ, ਨਹੀ ਤਾਂ ਰਾਸ਼ਟ੍ਰਪਤੀ ਇਸ ਵਿੱਚ ਦਖਲ ਦਵੇ ਤੇ ਕੇਂਦਰ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟ੍ਰਪਤੀ ਸ਼ਾਸਨ ਲਗਾਏ ।

ਇਸ ਮੋਕੇ ਤੇ ਜਲੰਧਰ ਦੇ ਬਹੁਤ ਸਾਰੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਿਰ ਸਨ।

ਐਡਵੋਕੇਟ ਪ੍ਰਿਤ ਪਾਲ ਸਿੰਘ (ਪ੍ਰਧਾਨ)                  ਐਡਵੋਕੇਟ ਮਧੂ ਰਚਨਾ
ਐਡਵੋਕੇਟ ਰਾਜੂ ਅੰਬੇਡਕਰ (ਜਨਰਲ ਸਕੱਤਰ)         ਐਡਵੋਕੇਟ ਰਮਨ ਕੁਮਾਰ
ਐਡਵੋਕੇਟ ਕੁਲਦੀਪ ਭੱਟੀ                              ਐਡਵੋਕੇਟ ਸੰਨੀ ਕੌਲ
ਐਡਵੋਕੇਟ ਬਲਦੇਵ ਪ੍ਰਕਾਸ਼ ਰਾਲ੍ਹ                      ਐਡਵੋਕੇਟ ਸੁਦੇਸ਼ ਕੁਮਾਰੀ
ਐਡਵੋਕੇਟ ਹਰਭਜਨ ਸਾੰਪਲਾ                          ਐਡਵੋਕੇਟ ਰਮਨ ਸਿੱਧੂ
ਐਡਵੋਕੇਟ ਰਜਿੰਦਰ ਆਜਾਦ                           ਐਡਵੋਕੇਟ ਹਰਪ੍ਰੀਤ ਸਿੰਘ
ਐਡਵੋਕੇਟ ਨਵਜੋਤ ਵਿਰਦੀ                            ਐਡਵੋਕੇਟ ਦਰਸ਼ਨ ਸਿੰਘ
ਐਡਵੋਕੇਟ ਰਜਿੰਦਰ ਕੁਮਾਰ ਮਹਿਮੀ

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUse the power of the pub to level up, Localis report urges
Next articleBagan beat NorthEast 2-1, set up ISL final against Mumbai