ਨਾਰੀ ਦਿਵਸ ਤੇ

ਦੀਪਿਕਾ ਬਾਂਸਲ
(ਸਮਾਜ ਵੀਕਲੀ)
ਨਾਰੀ ਨਾਲ ਹੀ ਘਰ ਹੈ ਤੇ ਨਾਰੀ ਨਾਲ ਹੀ ਨਰ
ਸਮਝ ਲਵੇ ਇਹਨੂੰ ਜੇ ਕੋਈ ਦੁਨੀਆ ਕਰ ਲਏ ਸਰ
ਅਬਲਾ ਖੁਦ ਨੂੰ ਸਮਝੇ ਕਾਹਤੋਂ ਤੂੰ ਵੀ ਵੇਖ ਤਾਂ ਜੀਅ
ਹੈ ਮਰਦਾਂ ਦੀ ਜੇ ਪ੍ਰਧਾਨਗੀ ਤੈਨੂੰ ਵੀ ਕਾਹਦਾ ਡਰ
ਬੇਟੀ ਬਣਕੇ , ਪਤਨੀ ਬਣਕੇ ਫਿਰ ਬਣਕੇ ਚੰਗੀ ਮਾਂ
ਸਦੀਆਂ ਤੋਂ ਬਣਾਈ ਬੈਠੀ ਪੇਕਾ ਸਹੁਰਾ ਆਪਣਾ ਘਰ
ਬਾਬੇ ਦੀ ਬਾਣੀ ਵੀ ਤੈਨੂੰ ਸਤਿਕਾਰ ਕਿੰਨਾ ਹੈ ਦਿੰਦੀ
ਲਾ ਉਡਾਰੀ ਵਿੱਚ ਅਸਮਾਨੀ ਆ ਵੱਡਾ ਜੇਰਾ ਕਰ
ਦੀਪਿਕਾ ਬਾਂਸਲ
7889038321
Previous articleਬਜਟ ਵਿੱਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਲਈ 7 ਕਰੋੜ ਰੁਪੈ ਮਨਜੂਰ
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦਾ ਐੱਨ ਸੀ ਸੀ ਯੂਨਿਟ ਸਥਾਪਤ