ਭਵਿੱਖ ਵਿੱਚ ਵੀ ਸਕੂਲ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ – ਗੁਰਿੰਦਰਜੀਤ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਖੋਖਰ ਜਦੀਦ (ਕਾਲੇਵਾਲ ) ਨੂੰ ਪਰਵਾਸੀ ਭਾਰਤੀ ਗੁਰਿੰਦਰਜੀਤ ਸਿੰਘ ਕਨੇਡਾ ਵੱਲੋਂ ਠੰਢੇ ਤੇ ਗਰਮ ਪਾਣੀ ਵਾਲਾ ਵਾਟਰ ਕੂਲਰ ਦਾਨ ਕੀਤਾ ਗਿਆ। ਇਸ ਦੌਰਾਨ ਸਕੂਲ ਵਿੱਚ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਕੂਲ ਮੁਖੀ ਰਮਨਦੀਪ ਕੌਰ ਦੀ ਅਗਵਾਈ ਤੇ ਮਾਸਟਰ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ । ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆ ਪਰਵਾਸੀ ਭਾਰਤੀ ਗੁਰਿੰਦਰਜੀਤ ਸਿੰਘ ਕਨੇਡਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ,ਕਿ ਉਹ ਪਿੰਡ ਦੇ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਸਕੂਲ ਵਿੱਚ ਸਚਾਰੂ ਮਾਹੌਲ ਦੇਣ ਲਈ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਰਹਿਣ ।
ਉਨ੍ਹਾਂ ਕਿਹਾ ਕਿ ਸਕੂਲ ਨੂੰ ਗਰਮੀਆਂ ਦੇ ਮੱਦੇਨਜ਼ਰ ਬੱਚਿਆਂ ਨੂੰ ਠੰਢਾ ਪਾਣੀ ਦੇਣ ਦੇ ਲਈ ਇਹ ਵਾਟਰ ਕੂਲਰ ਭੇਟ ਕਰਨਾ ਵੀ ਇਸੇ ਸੁਪਨੇ ਦਾ ਇੱਕ ਹਿੱਸਾ ਹੈ । ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਸਕੂਲ ਲਈ ਹਰ ਸੰਭਵ ਸਹਾਇਤਾ ਕਰਦੇ ਰਹਿਣਗੇ। ਅੰਤ ਵਿਚ ਸਕੂਲ ਮੁਖੀ ਰਮਨਦੀਪ ਕੌਰ ਨੇ ਪਰਵਾਸੀ ਭਾਰਤੀ ਗੁਰਿੰਦਰਜੀਤ ਸਿੰਘ ਕਨੇਡਾ ਦਾ ਵਾਟਰ ਕੂਲਰ ਭੇਟ ਕਰਨ ਲਈ ਧੰਨਵਾਦ ਕੀਤਾ ਤੇ ਆਏ ਹੋਏ ਬਾਕੀ ਪਿੰਡ ਵਾਸੀਆਂ ਦਾ ਸੁਆਗਤ ਕੀਤਾ । ਇਸ ਮੌਕੇ ਤੇ ਧਰਮਪਾਲ, ਬਚਿੱਤਰ ਸਿੰਘ, ਮਲਕੀਤ ਸਿੰਘ, ਗੁਰਜਿੰਦਰ ਸਿੰਘ, ਰਾਮਪਾਲ ,ਸੁਖਵਿੰਦਰ ਸਿੰਘ, ਰਮਨਦੀਪ ਕੌਰ ਸਕੂਲ ਮੁਖੀ, ਚੇਅਰਮੈਨ ਮੰਗਲ ਸਿੰਘ, ਰਵਿੰਦਰ ਕੌਰ ਆਂਗਣਵਾਡ਼ੀ ਵਰਕਰ ਆਦਿ ਹਾਜ਼ਰ ਸਨ।