ਸਰਕਾਰ ਦੀ ‘ਚੁੱਪ’ ਕਿਸਾਨ ਅੰਦੋਲਨ ਖਿਲਾਫ਼ ਕਾਰਵਾਈ ਦਾ ਸੰਕੇਤ: ਟਿਕੈਤ

ਬਿਜਨੌਰ (ਸਮਾਜ ਵੀਕਲੀ) : ਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਬੀਤੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਵੱਟੀ ‘ਚੁੱਪ’ ਸੰਕੇਤ ਦੇ ਰਹੀ ਹੈ ਕਿ ਸਰਕਾਰ ਕਿਸਾਨ ਅੰਦੋਲਨ ਖ਼ਿਲਾਫ਼ ਕੋਈ ਰਣਨੀਤੀ ਬਣਾ ਰਹੀ ਹੈ। ਸਰਕਾਰ ਅਤੇ ਕਿਸਾਨ ਯੂਨੀਅਨਾਂ ਵਿਚਾਲੇ ਗੱਲਬਾਤ ਰੁਕਣ ਬਾਰੇ ਉਨ੍ਹਾਂ ਕਿਹਾ ਕਿ ਮੁੜ ਗੱਲਬਾਤ ਦੀ ਪੇਸ਼ਕਸ਼ ਸਰਕਾਰ ਨੂੰ ਹੀ ਕਰਨੀ ਪਏਗੀ।

ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨੂੰ ਕਿਹਾ, ‘‘ 15-20 ਦਿਨਾਂ ਤੋਂ ਕੇਂਦਰ ਸਰਕਾਰ ਦੀ ‘ਚੁੱਪ’ ਤੋਂ ਸੰਕੇਤ ਮਿਲ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ। ਸਰਕਾਰ ਅੰਦੋਲਨ ਖਿਲਾਫ਼ ਕੋਈ ਕਾਰਵਾਈ ਕਰਨ ਦੀ ਰਣਨੀਤੀ ਬਣਾ ਰਹੀ ਹੈ। ਉਨ੍ਹਾਂ ਕਿਹਾ, ‘ ਹੱਲ ਨਿਕਲਣ ਤਕ ਕਿਸਾਨ ਵਾਪਸ ਨਹੀਂ ਜਾਣਗੇ। ਕਿਸਾਨ ਵੀ ਤਿਆਰ ਹੈ। ਉਹ ਖੇਤੀ ਵੀ ਦੇਖੇਗਾ ਅਤੇ ਅੰਦੋਲਨ ਵੀ ਕਰੇਗਾ। ਸਰਕਾਰ ਨੂੰ ਜਦੋਂ ਸਮਾਂ ਹੋਵੇ ਗੱਲ ਕਰ ਲਏ। ’’ ਉਨ੍ਹਾਂ ਕਿਹਾ ਕਿ 24 ਮਾਰਚ ਤਕ ਮੁਲਕ ਵਿੱਚ ਕਈ ਥਾਵਾਂ ’ਤੇ ਮਹਾਪੰਚਾਇਤ ਕੀਤੀ ਜਾਵੇਗੀ।

Previous articleਮਿਆਂਮਾਰ ਵਿੱਚ ਫੌਜੀ ਰਾਜ ਪਲਟੇ ਖਿਲਾਫ਼ ਮੁੜ ਸੜਕਾਂ ’ਤੇ ਉਤਰੇ ਲੋਕ
Next articleਐੱਸਬੀਆਈ ਨੇ ਹੋਮ ਲੋਨ ਦੀ ਵਿਆਜ ਦਰ ਘਟਾਈ