ਪਿੰਡ ਧੁਦਿਆਲ ’ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ

ਪਿੰਡ ਧੁਦਿਆਲ ਵਿਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਸਮਾਗਮ ਦਾ ਦ੍ਰਿਸ਼।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਾਮਚੁਰਾਸੀ ਦੇ ਬਿਲਕੁਲ ਨਾਲ ਪੈਂਦੇ ਪਿੰਡ ਧੁਦਿਆਲ ਵਿਖੇ ਗੁਰੂ ਰਵਿਦਾਸ ਜੀ ਦਾ 644ਵਾਂ ਪਾਵਨ ਪਵਿੱਤਰ ਆਗਮਨ ਦਿਹਾੜਾ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਦੇ ਭੋਗ ਉਪਰੰਤ ਬਣਾਏ ਗਏ ਨਵੇਂ ਹਾਲ ਵਿਚ ਦੀਵਾਨ ਸਜਾਇਆ ਗਿਆ।

ਇਸ ਦੌਰਾਨ ਕੀਰਤਨ ਕਥਾ ਪ੍ਰਵਾਹ ਕਰਦੇ ਹੋਏ ਸੰਤ ਹਰਚਰਨ ਦਾਸ ਜੀ ਸ਼ਾਮ ਚੁਰਾਸੀ ਵਾਲਿਆਂ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਗੁਰੂ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਇਸ ਤੋਂ ਇਲਾਵਾ ਭਾਈ ਹਰਵਿੰਦਰ ਸਿੰਘ ਫਗਵਾੜਾ, ਭਾਈ ਅਵਤਾਰ ਸਿੰਘ ਨਿਮਾਣਾ, ਮਿਸ਼ਨਰੀ ਗਾਇਕ ਕੁਲਦੀਪ ਚੁੰਬਰ, ਭਾਈ ਜਸਵੀਰ ਸਿੰਘ ਚੁੰਬਰ, ਭਾਈ ਮਨੀ ਸਿੰਘ ਭਾਟੀਆ, ਗਿਆਨੀ ਸਰਵਣ ਸਿੰਘ, ਕਵੀਸ਼ਰੀ ਜਥਾ ਬੀਬੀ ਸੁਪਿੰਦਰ ਕੌਰ, ਬੀਬੀ ਕਰਮਨਜੋਤ ਕੌਰ ਅਤੇ ਬੀਬੀ ਸੁਖਮੀਤ ਕੌਰ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਸਰਵਣ ਕਰਵਾਇਆ। ਸਟੇਜ ਦੀ ਸੇਵਾ ਪ੍ਰਗਟ ਸਿੰਘ ਚੁੰਬਰ ਵਲੋਂ ਨਿਭਾਈ ਗਈ। ਇਸ ਮੌਕੇ ਦਾਨੀ ਸੱਜਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਬੰਧ ਕਮੇਟੀ ਮੈਂਬਰਾਂ ਉਂਕਾਰ ਸਿੰਘ, ਪ੍ਰਗਟ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜੀਨਿਅਰ ਜਗਜੀਤ ਸਿੰਘ, ਬਲਜੀਤ ਸਿੰਘ, ਏ ਐੱਸ ਆਈ ਬਲਵਿੰਦਰ ਸਿੰਘ, ਨੰਬਰਦਾਰ ਰਾਮ ਪ੍ਰਕਾਸ਼ ਸਿੰਘ, ਸਰਪੰਚ ਸਾਬੀ ਹੁੰਦਲ, ਸੁਖਵੀਰ ਸਿੰਘ ਸ਼ੀਰਾ, ਗੁਰਿੰਦਰਪਾਲ ਸਿੰਘ ਹੁੰਦਲ, ਭਾਈ ਨੱਥਾ ਸਿੰਘ, ਭਾਈ ਹਰਜਿੰਦਰ ਸਿੰਘ, ਕੈਪਟਨ ਲਾਲ ਸਿੰਘ, ਕੈਪਟਨ ਜੀ ਪੀ ਸਿੰਘ, ਪੰਚ ਸੁਰਜੀਤ ਕੌਰ, ਏ ਐਸ ਆਈ ਬਲਜੀਤ ਸਿੰਘ, ਏ ਐਸ ਆਈ ਸੇਵਾ ਸਿੰਘ, ਪੰਚ ਜਸਵੀਰ ਸਿੰਘ, ਰਾਜ ਕੁਮਾਰ ਪਟਵਾਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

Previous articleਪਰਕਸ ਤੇ ਹੋਰ ਜਥੇਬੰਦੀਆਂ ਵੱਲੋਂ ਡਾ ਼ ਕਿਰਪਾਲ ਕੌਰ ਜ਼ੀਰਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next articleਪ੍ਰਕਾਸ਼ ਪੁਰਬ ਮੌਕੇ ਖ਼ਾਨਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ