(ਸਮਾਜ ਵੀਕਲੀ)
ਸੁਣਿਆ ਮੈਂ ਜੋ ਤੂੰ ਕਿਹਾ,
ਸੁਣਿਆ ਮੈਂ ਤੇਰੇ ਅਣਕਿਹਾ।
ਸੁਣਨਾ ਲਫਜ਼ੀਂ ਮੁਹਤਾਜ ਨਹੀਂ ,
ਹੈ ਰੂਹਾਂ ਦਾ ਅਹਿਸਾਸ ਸਹੀ ।
ਇਹ ਨੰਗੇ ਕੋਰੇ ਅਹਿਸਾਸ,
ਰੂਹਾਂ ਦੀ ਤਖਤੀ ਤੇ,
ਛੱਡ ਜਾਂਦੇ ਸਦੀਵੀ ਛਾਪ।
ਜਿਸਮ ਨੇ ਅਣਗੌਲਿਆ ਕੀਤਾ,
ਰੂਹ ਨੇ ਆਪਣੇ ਅੰਦਰ ਲਪੇਟਿਆ।
ਆ,ਪੜੵ ਮੇਰੀ ਰੂਹ ਨੂੰ ਤੂੰ,
ਬਿਨ ਤੇਰੇ ਇਸ਼ਕੇ ਫੁੱਲ ਨਾ ਖਿੜਿਆ ।
ਅਰਵਿੰਦ ਸੋਹੀ।
ਫੋਨ ਨੰਬਰ 8146827573