ਸਾਹਨੇਵਾਲ (ਪਰਮਜੀਤ ਸਿੰਘ ਬਾਗੜੀਆ)- ਗੁਰੂ ਰਵਿਦਾਸ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਨੰਦਪੁਰ (ਸਾਹਨੇਵਾਲ) ਵਲੋਂ ਗੁਰੂੁ ਰਵਿਦਾਸ ਜੀ ਦਾ 644ਵਾਂ ਪ੍ਰਕਾਸ ਼ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵੱਖ ਵੱਖ ਰਾਗੀ ਜੱਥਿਆਂ ਅਤੇ ਕਥਾ ਵਾਚਕਾਂ ਵਲੋਂ ਗੁਰਬਾਣੀ ਕੀਰਤਨ ਅਤੇ ਕਥਾ ਵਖਿਆਨ ਕੀਤਾ ਗਿਆ। ਜਿਨ੍ਹਾਂ ਵਿਚ ਭਾਈ ਭੁਪਿੰਦਰ ਸਿੰਘ ਰਾਗੀ, ਭਾਈ ਹਰਪ੍ਰੀਤ ਸਿੰਘ ਧਮੋਟ ਅਤੇ ਭਾਈ ਧਰਮਜੀਤ ਸਿੰਘ ਢੰਡਾਰੀ ਨੇ ਗੁਰਮਤਿ ਕਥਾ ਕੀਤੀ। ਸਮਾਗਮ ਵਿਚ ਪਿੰਡ ਨੰਦਪੁਰ ਵਿਚ ਵਸਦੇ ਸਮਾਜ ਦੇ ਸਾਰੇ ਵਰਗਾਂ ਨੇ ਵੱਡੀ ਹਾਜਰੀ ਲਵਾ ਕੇ ਭਾਈਚਾਰੇ ਦੀ ਏਕਤਾ ਦਾ ਸਬੂਤ ਦਿੱਤਾ।
ਪ੍ਰਬੰਧਕ ਕਮੇਟੀ ਵਲੋਂ ਸਮਾਜ ਵਿਚ ਉਸਾਰੂ ਯੋਗਦਾਨ ਪਾਉਣ ਵਾਲੇ ਸੱਜਣਾਂ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਮੁਖੀ ਗੁਰਦੁਆਰਾ ਰੇਰੂ ਸਾਹਿਬ ਨੰਦਪੁਰ, ਪਿੰਡ ਵਿਚ ਸਭ ਤੋਂ ਲੰਮਾ ਸਮਾਂ ਸਰਪੰਚੀ ਕਰਨ ਵਾਲੇ ਪਰਿਵਾਰ ਦੀ ਮੁਖੀ ਬੀਬੀ ਸਰੂਪ ਕੌਰ ਸਾਬਕਾ ਸਰਪੰਚ, ਧਰਮ ਪ੍ਰਚਾਰਕ ਬਾਬਾ ਅਜਮੇਰ ਸਿੰਘ ਫੁੱਲ ਹੈੱਡ ਗ੍ਰੰਥੀ ਗੁਰਦੁਆਰਾ ਰੇਰੂ ਸਾਹਿਬ, ਕਿਸਾਨੀ ਅੰਦੋਲਨ ਵਿਚ ਸਰਗਰਮ ਭੁਮਿਕਾ ਨਿਭਾਉਣ ਵਾਲੀ ਬੀਬੀ ਗੁਰਪ੍ਰੀਤ ਕੌਰ ਅਤੇ ਕਰੋਨਾ ਯੋਧਾ ਸਬ ਇੰਸਪੈਕਟਰ ਸੰਤੋਖ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੀਬੀ ਸਤਵਿੰਦਰ ਕੌਰ ਬਿੱਟੀ ਕਾਂਗਰਸੀ ਆਗੂ ਅਤੇ ਕੈਪਟਨ ਸੁਖਜੀਤ ਸਿੰਘ ਹਰਾ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ ਨੇ ਵੀ ਵਿਸ਼ੇਸ਼ ਹਾਜਰੀ ਭਰੀ। ਵੱਖ ਵੱਖ ਬੁਲਾਰਿਆਂ ਵਲੋਂ ਗੁਰੂ ਰਵਿਦਾਸ ਜੀ ਵਲੋਂ ਸਮਾਜਕ ਜਾਗਿ੍ਰਤੀ ਅਤੇ ਮਨੁੱਖੀ ਬਰਾਬਰੀ ਲਈ ਕੀਤੇ ਯਤਨਾਂ ਬਾਰੇ ਚਾਨਣਾ ਪਾਇਆ ਗਿਆ।ਸਟੇਜ ਸਕੱਤਰ ਦੀ ਸੇਵਾ ਅਵਤਾਰ ਨੰਦਪੁਰੀ ਨੇ ਨਿਭਾਈ।
ਬੀਬੀ ਸਤਵਿੰਦਰ ਕੌਰ ਬਿੱਟੀ ਨੇ ਸੰਗਤਾਂ ਨੁੰ ਸੰਬੋਧਨ ਕਰਦਿਆਂ ਆਖਿਆ ਕਿ ਗੁਰੂ ਰਵਿਦਾਸ, ਦਿਲਾਂ ਟੁੱਟਿਆਂ ਦੀ ਆਸ ਸਨ ਉਨਹਾਂ ਆਪਣੀ ਭਗਤੀ ਨਾਲ ਹੰਕਾਰੀ ਲੋਕਾਂ ਦਾ ਹੰਕਾਰ ਤੋੜਿਆ। ਪ੍ਰਬੰਧਕ ਕਮੇਟੀ ਮੈਂਬਰਾਂ ਗੁਰਚਰਨ ਸਿੰਘ, ਨਿਰਪਾਲ ਸਿੰਘ, ਹਰਪ੍ਰੀਤ ਸਿੰਘ, ਹੇਮਪਾਲ ਸਿੰਘ, ਤਰਲੋਚਨ ਸਿੰਘ, ਅਵਤਾਰ ਸਿੰਘ ਸੁਖਵੀਰ ਸਿੰਘ, ਅਵਤਾਰ ਸਿੰਘ ਨੰਦਪੁਰੀ, ਮਨਜੀਤ ਸਿੰਘ, ਅਮਰਜੀਤ ਸਿੰਘ, ਪ੍ਰਮਿੰਦਰ ਸਿੰਘ, ਲਖਵੀਰ ਸਿੰਘ, ਜਸਕਰਨ ਸਿੰਘ ਅਤੇ ਜਸ਼ਨ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮੂਹ ਮੈਂਬਰਾਂ ਨੇ ਇਕ ਦਿਨ ਪਹਿਲਾਂ ਸਜਾਏ ਗਏ ਨਗਰ ਕੀਰਤਨ ਲਈ ਪਿੰਡ ਵਾਸੀਆਂ ਅਤੇ ਸਾਹਨੇਵਾਲ ਸ਼ਹਿਰ ਵਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਗਿਆ। ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।