(ਸਮਾਜ ਵੀਕਲੀ)
ਗੱਭਰੂਆਂ ਨੇ ਮੋਰਚਿਆਂ ਦੀ
ਆਪ ਕਮਾਨ ਸੰਭਾਲ਼ੀ ।
ਵੇਖਣ ਵਾਲ਼ੀ ਸੀ ਉਹਨਾਂ ਦੇ
ਚਿਹਰਿਆਂ ਉੱਪਰ ਲਾਲੀ ।
ਅੱਜ ਦਾ ਯੂਥ ਤਾਂ ਹੋਇਆ ਨਸ਼ੇੜੀ
ਕਹਿੰਦੇ ਸਨ ਕੁੱਝ ਲੋਕੀ ;
ਰੁਲ਼ਦੂ ਆਖਦੈ ਅਸੀਂ ਜਵਾਨੀ
ਕੱਚਿਆਂ ਦੁੱਧਾਂ ਨਾਲ਼ ਪਾਲ਼ੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898