ਮਲੇਰ ਕੋਟਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਪ੍ਰੀਤ ਜੱਸੂ ਤੇ ਸ਼ਾਹਿਦਾ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ, ਰੁਜ਼ਗਾਰ, ਰੋਟੀ ਕਾਰਪੋਰੇਟਾਂ ਤੋਂ ਬਚਾਉਣ ਲਈ ਪੂਰੇ ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਲੜ ਰਿਹਾ,ਜਿਸ ਦੌਰਾਨ ਦਰਜਨਾਂ ਕਿਸਾਨ ਸ਼ਹੀਦ ਹੋ ਚੁੱਕੇ ਹਨ।ਖੇਤੀ ਕਾਨੂੰਨ ਤੇ ਇਨਾਂ ਸੰਬੰਧੀ ਮੋਦੀ ਦਾ ਰਵੱਈਆ ਦੋਨੋਂ ਹੀ ਦੇਸ਼ ਧਰੋਹੀ ਹਨ ਕਿਉਂਕਿ ਇਹ ਦੇਸ਼ ਦੇ ਸੰਵਿਧਾਨ ਦੇ ਹੀ ਉਲਟ ਹੈ। ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਇੱਕ ਪਾਸੇ ਭਾਜਪਾ ਤੇ ਆਰ ਐਸ ਐਸ ਦੀ ਸਰਕਾਰ ਲੋਕ ਵਿਰੋਧੀ ਕਾਲੇ ਕਾਨੂੰਨ ਲਾਗੂ ਕਰ ਰਹੀ ਹੈ ਤੇ ਦੂਜੇ ਪਾਸੇ ਆਰ ਐਸ ਐਸ ਦੇ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰ ਰਹੀ ਹੈ ।
ਜਦੋਂ ਤੋਂ ਦੇਸ਼ ਅੰਦਰ ਮੋਦੀ ਸਰਕਾਰ ਆਈ ਹੈ ਉਸ ਨੇ ਅੱਤ ਦੀ ਮਹਿੰਗਾਈ ਕਰਕੇ ਕਿਰਤ ਕਰਨ ਵਾਲੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਕਰ ਦਿੱਤਾ।ਅੱਜ ਦਿੱਲੀ ਮੋਰਚੇ ਨੂੰ ਲਗਪਗ ਤਿੰਨ ਮਹੀਨੇ ਹੋ ਚੁੱਕੇ ਹਨ ਪਰ ਸਰਕਾਰ ਭਾਵੇਂ ਟਸ ਤੋਂ ਮਸ ਨਹੀਂ ਹੋ ਰਹੀ ਪਰ ਇਸ ਦੇ ਬਾਵਜੂਦ ਜੋ ਲੋਕ ਇਸ ਸੰਘਰਸ਼ ਦੀ ਹਮਾਇਤ ਕਰਦੇ ਹਨ ਉਨ੍ਹਾਂ ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਵਿੱਚ ਸੁੱਟਣਾ ਅਤੇ ਕਿਸਾਨ ਆਗੂਆਂ ਨੂੰ ਬੀ. ਜੇ. ਪੀ. ਦੇ ਆਈ ਟੀ ਸੈੱਲ ਵੱਲੋਂ ਧਮਕੀਆਂ ਦੇਣਾ,ਗ੍ਰਿਫਤਾਰ ਕਰਨ ਦੀ ਸਾਜਿਸ਼ ਕਰਨ ਤੋਂ ਬੁਖਲਾਹਟ ਨਜ਼ਰ ਆਉਂਦੀ ਹੈ। ਇਸ ਲਈ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਦ ਤੱਕ ਪੰਜਾਬ ਸਟੂਡੈਂਟਸ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ।ਇਸ ਤੋਂ ਇਲਾਵਾ ਸ਼ਬੀਨਾ, ਇਕਰਾ, ਖਸ਼ੁਪ੍ਰੀਤ ਕੌਰ,ਕਿਰਨਪਾਲ ਕੌਰ, ਹਰਦਿਆਲ ਕੌਰ, ਧਰਮਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੌਰਵ ਸਿੰਘ, ਦਾਰਾ ਸਿੰਘ ਵੀ ਹਾਜ਼ਰ ਸਨ।