ਜਦੋਂ ਸੰਵੇਦਨਾ ਮਰਦੀ ਹੈ…

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਜਦੋਂ ਘਰਾਂ ਵਿਚ ਹਾਸੇ ਵਜਾਏ ਚੀਕਾਂ ਦੀ ਆਵਾਜ਼ ਆਉਣ ਲੱਗ ਪਵੇ ਤਾਂ ਘਰ ਅੰਦਰਲੀ ਗੱਲ ਖੰਭ ਲਾ ਕੇ ਪੌਣਾਂ ਵੱਲ ਉਡਦੀ ਹੈ ਤਾਂ ਗੁਆਂਢ ਦੀਆਂ ਕੰਧਾਂ ਵੀ ਆਪੋ ਵਿਚ ਚੁਗਲੀਆਂ ਕਰਨ ਲੱਗ ਪੈਂਦੀਆਂ ਹਨ। ਇਹ ਚੁਗਲੀਆਂ ਕਦੇ ਜ਼ਖ਼ਮ ਬਣਦੀਆਂ ਹਨ ਤੇ ਕਦੀ ਅਣਖ਼। ਜਦੋਂ ਅਣਖ਼ ਦੀ ਗੱਲ ਆਉਂਦੀ ਹੈ, ਉਦੋਂ ਹੋਸ਼ ਉਡ ਜਾਂਦੇ ਹਨ ਉਦੋਂ ਫਿਰ ਜੋਸ਼ ਹੀ ਜੋਸ਼ ਆਉਂਦਾ ਹੈ ਤੇ ਫਰਕਦੇ ਡੌਲੇ, ਅੱਖਾਂ ਵਿਚ ਉਤਰਿਆ ਲਹੂ ਜਦੋਂ ਬਿਜਲੀ ਬਣ ਕੇ ਡਿਗਦਾ ਹੈ ਤਾਂ ਥਾਣੇ ਵਿਚ ਕੈਦ ਹੋਇਆ ਮਨੁੱਖ ਆਪਣੇ ਕੀਤੇ ਉਤੇ ਅੰਦਰੋਂ ਅੰਦਰੀਂ ਹੰਝੂ ਕੇਰਦਾ ਹੈ, ਉਦੋਂ ਵੇਲਾ ਹੱਥੋਂ ਨਿਕਲ ਚੁਕਿਆ ਹੁੰਦਾ ਹੈ। ਸ਼ਰੀਕਾਂ ਦੇ ਬੋਲ ਉਡਾਰੀਆਂ ਮਾਰਦੇ, ਸਿਰ ਉਤੇ ਹੱਡਾ ਰੋੜੀ ਉਪਰ ਘੁੰਮਦੀਆਂ ਇੱਲਾਂ ਵਾਂਗ ਨਜ਼ਰ ਆਉਂਦੇ ਹਨ।

ਇਹ ਇੱਲ•ਾਂ ਜਦੋਂ ਵੀ ਕਦੇ ਉਸਦੇ ਘਰ ਉਤੇ ਜਾਂ ਫਿਰ ਖੇਤਾਂ ਉਤੇ ਉਡਾਰੀਆਂ ਮਾਰਦੀਆਂ ਹਨ ਤਾਂ ਇਕ ਘਰ ਦੇ ਕੀ ਸਾਰੇ ਪਿੰਡ ਦੇ ਸਾਹ ਸੁੱਕ ਜਾਂਦੇ ਹਨ। ਲਟੈਣ ਵਰਗੀਆਂ ਦੇਹਾਂ ਨੂੰ ਤਰੇਲੀਆਂ ਆਉਣ ਲੱਗਦੀਆਂ ਹਨ। ਹੱਥ ਮਲਦੀਆਂ ਬੀਬੀਆਂ ਦਾਹੜੀਆਂ ਉਪਰ ਨੂੰ ਹੱਥ ਕਰਕੇ ਕੁਝ ਮੰਗਦੀਆਂ ਪਰ ਪੱਲੇ ਕੁਝ ਨਹੀਂ ਪੈਂਦਾ। ਹੁਣ ਜਦੋਂ ਪਿੰਡਾਂ ਵਿਚੋਂਂ ਬਲਦ ਗੱਡੇ ਨਹੀਂ ਨਿਕਲਦੇ, ਹੁਣ ਤਾਂ ਟਰੈਕਟਰ-ਟਰਾਲੀਆਂ ਭੱਜੀਆਂ ਜਾ ਰਹੀਆਂ ਹਨ, ਸ਼ਹਿਰ ਵੱਲ ਨੂੰ। ਹੁਣ ਫ਼ਸਲ ਨਹੀਂ ਕਿਸਾਨ ਵਿਕਦੇ ਹਨ, ਮੰਡੀਆਂ ਵਿਚ । ਖ਼ਰੀਦਾਰ ਲਾਉਂਦੇ ਹਨ ਆਪਣੀ ਮਨ ਮਰਜ਼ੀ ਦਾ ਭਾਅ। ਹੁਣ ਫ਼ਸਲਾਂ ਦਾ ਮੁੱਲ ਨਹੀਂ ਮਿਲਦਾ, ਸਗੋਂ ਮਿਲਦੀ ਹੈ ਬਾਕੀ ਬਚੇ ਕਰਜ਼ੇ ਦੀ ਪਰਚੀ । ਉਹ ਕਦੇ ਸਲਫਾਸ ਬਣਦੀ ਹੈ, ਕਦੇ ਗਲ ਦਾ ਫਾਹਾ।

ਹੁਣ ਪਿੰਡਾਂ ਵਿਚ ਪਿੱਪਲਾਂ ਦੀਆਂ ਛਾਵਾਂ ਥੱਲੇ ਬੈਠੀਆਂ ਦੇਹਾਂ ਵਿਚ ਮੁੜਕੇ ਦੀ ਮਹਿਕ ਨਹੀ, ਸਗੋਂ ਤੇਰ•ਵੇਂ ਰਤਨ ਦੀ ਬੋਅ ਆਉਂਦੀ ਹੈ । ਉਹ ਬੋਅ ਜਿਹੜੀ ਨੱਕ ਵਿਚੋਂ ਹੁੰਦੀ ਜਦੋਂ ਸਿਰ ਨੂੰ ਚੜ•ਦੀ ਤਾਂ ਤਾਸ਼ ਕੁੱਟਦੀ ਢਾਣੀ, ਬੱਸ ਵਿਚ ਚੜ•ਦੀਆਂ ਉਤਰੀਆਂ ਔਰਤਾਂ ਨੂੰ ਇਉਂ ਤੱਕਦੀ ਹੈ, ਜਿਵੇਂ ਹੱਡਾ ਰੋੜੀ ਵਿਚ ਖੜ•ਾ ਕੁੱਤਾ ਮੁਰਦਾਰ ਵੱਲ ਤੱਕਦਾ। ਪਿੰਡਾਂ ਵਿਚ ਕਦੇ ਸੋਨਾ ਉਗਦਾ ਸੀ, ਜੱਟ ਕੰਨ ‘ਤੇ ਹੱਥ ਰੱਖ ਕੇ ਹੀਰ ਗਾਉਂਦਾ ਸੀ। ਉਸ ਦੀ ਹੀਰ ਨੂੰ ਸੁਣਨ ਕਦੇ ਪੰਛੀ ਆÀੁਂਦੇ ਸਨ। ਚਿੜੀਆਂ ਚੀਕਦੀਆਂ ਸਨ, ਮੋਰ ਮੋਰਨੀ ਦੇ ਅੱਗੇ ਨੱਚਦਾ ਸੀ। ਖੂਹ ਊਤੇ ਬੋਤੇ ਦੇ ਘੁੰਗਰੂਆਂ ਦੀ ਆਵਾਜ਼ ‘ਤੇ ਖਾਲ ਵਿਚ ਵਗਦਾ ਪਾਣੀ ਅੰਮ੍ਰਿਤ ਸੀ। ਗੁੜ ਨਾਲੋਂ ਮਿੱਠਾ ਇਹ ਪਾਣੀ ਕਦੋਂ ਜ਼ਹਿਰ ਬਣ ਗਿਆ, ਜੱਟ ਨੂੰ ਪਤਾ ਹੀ ਨਹੀਂ ਲੱਗਿਆ।

ਉਹ ਪਾਣੀ ਨੂੰ ਅੰਨ•ਾ ਹੋਇਆ ਬੇਲੋੜਾ ਵਰਤਦਾ ਗਿਆ। ਧਰਤੀ ਨੂੰ ਨਾਲ ਨਾਲ ਟੀਕੇ ਲਾ ਕੇ ਜ਼ਹਿਰੀਲਾ ਬਣਾ ਦਿੱਤਾ। ਉਹ ਧਰਤੀ ਉਤੇ ਖੜਾ ਹੁਣ ਨੱਚਦਾ ਨਹੀਂ, ਮੱਚਦਾ ਹੈ। ਧਰਤੀ ਦੀ ਤਪਸ਼ ਨੇ ਉਸਨੂੰ ਆਪਣੇ ਕਲਾਵੇ ਵਿਚ ਲੈਣਾ ਸ਼ੁਰੂ ਕਰ ਦਿੱਤਾ । ਪੌਣ ਦੇ ਜ਼ਹਿਰੀਲੇਪਣ ਨੇ ਕਈ ਰੂਪ ਦਿਖਾਉਣੇ ਸ਼ੁਰੂ ਕਰ ਦਿੱਤੇ। ਇਹ ਧਰਤੀ ਦੀ ਤਪਸ਼ ਅਚਾਨਕ ਤੇ ਨਹੀਂ ਵਧੀ ਤੇ ਨਾ ਇਸ ਤਪਸ਼ ਨੂੰ ਵਧਾਉਂਣ ਵਿਚ ਇੱਕਲੇ ਕਿਰਤੀ ਕਿਸਾਨ ਦਾ ਹਿੱਸਾ ਹੈ। ਇਸ ਵਿਚ ਕਿਰਤੀ ਕਿਸਾਨ ਦਾ ਹਿੱਸਾ ਤਾਂ ਨਾ ਮਾਤਰ ਹੀ ਹੈ ਬਹੁਤਾ ਹਿੱਸਾ ਤਾਂ Àਨ•ਾਂ ਵੱਡੀਆਂ ਗਿਰਝਾਂ ਦਾ ਹੈ ਜਿਹੜੀਆਂ ਧਰਤੀ ‘ਤੇ ਕਾਬਜ਼ ਹੋਣ ਲਈ ਆਨੇ ਬਹਾਨੇ ਧਰਤੀ ਦੀ ਹਿੱਕ ਉਤੇ ਬਰੂਦ ਦੀਆਂ ਪੰਡਾਂ ਸੁਟਦੀਆਂ ਹਨ। ਇਸ ਬਰੂਦ ਦੇ ਢੇਰ ਉਤੇ ਮਨੁੱਖ ਕੀੜਿਆਂ ਵਾਂਗ ਸੜਦੇ ਹਨ।

ਹੁਣ ਪਿੰਡਾਂ ਵਿਚ ਸੂਰਜ ਨਹੀਂ ਚੜ•ਦਾ। ਨਾ ਹੀ ਕਿੱਧਰੇ ਬਰੋਟੇ ਤੇ ਕੋਈ ਪੀਂਘ ਝੂਟਦੀ ਹੈ। ਹੁਣ ਤਾਂ ਇਹਨਾਂ ਬਰੋਟਿਆਂ ਪਿੱਪਲਾਂ ‘ਤੇ ਦੇਹਾਂ ਲਟਕਦੀਆਂ ਹਨ। ਉਹ ਦੇਹਾਂ ਕਾਬਲ ਕੰਧਾਰ ਤੱਕ ਆਪਣੀ ਤਾਕਤ ਦੇ ਸਿਰ ‘ਤੇ ਨਿਸ਼ਾਨ ਗੱਡਦੀਆਂ ਸਨ। ਹੁਣ ਪਿੰਡਾਂ ਵਿਚ ਰੱਬ ਨਹੀਂ ਯਮਰਾਜ ਵੱਸਦਾ ਹੈ। ਜਿਹੜਾ ਹਰ ਰੋਜ਼ ਕਿਸੇ ਨਾ ਕੇਸੇ ਦੇ ਸਾਹ ਸੂਤ ਕੇ ਤੋਰਦਾ ਹੈ, ਮੜ•ੀਆਂ ਵੱਲ। ਹੁਣ ਮੜ•ੀਆਂ ‘ਚ ਵਧੇਰੇ ਰੌਣਕ ਰਹਿੰਦੀ ਹੈ। ਹੁਣ ਕੋਈ ਜਗਸੀਰ ਵਰਗਾ ਮੜ•ੀ ਦੇ ਉਤੇ ਦੀਵਾ ਨਹੀਂ ਜਗਾਉਂਦਾ। ਹੁਣ ਤਾਂ ਪੌਣ ਤੇ ਪਾਣੀ ਦੇ ਵਿਗਾੜ ਨੇ ਰਿਸ਼ਤਿਆਂ ਦੀ ਤੰਦ ਹੀ ਤੋੜ ਦਿੱਤੀ ਹੈ। ਹੁਣ ਮਨੁੱਖ ਸਮਾਜੀ ਨਹੀਂ, ਜੰਗਲੀ ਹੋ ਗਿਆ ਹੈ। ਹੁਣ ਉਹ ਆਪਣੀ ਹਵਸ ਨੂੰ ਪੂਰਾ ਕਰਨ ਲਈ ਕਿਸੇ ਵੀ ਰਿਸ਼ਤੇ ਦਾ ਕਦੇ ਵੀ ਕਰ ਸਕਦਾ ਹੈ, ਚੀਰ ਹਰਨ।

ਹੁਣ ਇਹ ਚੀਰ ਹਰਨ ਜੁਆਨੀ ਨਹੀਂ, ਉਹ ਬੀਬੀਆਂ ਦਾਹੜ•ੀਆਂ ਵੀ ਕਰਦੀਆਂ ਹਨ, ਜਿਹੜੀਆਂ ਸੱਥਾਂ ਵਿਚ ਬੈਠ ਕੇ ਮਾਰਗ ਦਰਸ਼ਨ ਬਣਦੀਆਂ ਸਨ। ਹੁਣ ਮਾਵਾਂ ਧੀਆਂ ਤੋਂ ਵਪਾਰ ਕਰਵਾਉਦੀਆਂ ਹਨ ਤੇ ਢਿੱਡ ਨੂੰ ਝੁਲਕਾ ਦੇਂਦੀਆਂ ਹਨ। ਹੁਣ ਘਰਾਂ ਵਿਚ ਹਾਸੇ ਨਹੀਂ, ਭੁੱਖ ਨੱਚਦੀ ਹੈ। ਕੈਲੇਫ਼ੋਰਨੀਆਂ’ ਬਨਾਉਂਣ ਵਾਲੇ ਨੀਲੇ ਮੋਰ ਹੁਣ ਔਰੰਗਜ਼ੇਬ ਦੀ ਭੂਮਿਕਾ ਨਿਭਾਉਂਦੇ ਹੋਏ ਮਨੁੱਖਤਾ ਦੀ ਬਾਂਹ ਮਰੋੜਦੇ ਹਨ । ਹੁਣ ਪਿੰਡਾਂ ਵਿਚ ਜੰਜੂ ਨਹੀਂ ਲੁਹਾਏ ਜਾਂਦੇ ਸਗੋਂ ਸਿਰੋਪੇ ਪਹਿਨਾਏ ਜਾਂਦੇ ਹਨ ਤਾਂ ਕਿ ਦਿਨ ਬ ਦਿਨ ਗ਼ਰਕ ਹੋ ਰਹੇ ਧਰਮ ਨੂੰ ਹੋਰ ਥੋੜ•ੀ ਦੇਰ ਭਰਮ ਵਿਚ ਬਚਾਈ ਰੱਖ ਸਕਣ।

ਕਦੇ ਪਿੰਡਾਂ ਦੇ ਖੇਤਾਂ ਵਿਚ ਫ਼ਸਲਾਂ ਉਗਦੀਆਂ ਤੇ ਫੇਰ ਬੰਦੂਕਾਂ ਉਗਣ ਲੱਗ ਪਈਆਂ, ਕਮਾਦਾਂ ਨੂੰ ਲਹੂ ਦੇ ਨਾਲ ਸਿੰਜਿਆ ਜਾਂਦਾ ਸੀ । ਬੀਬੀਆਂ ਦਾਹੜੀਆਂ ਨੂੰ ਸੱਥਾਂ ਵਿਚ ਖ਼ਾਕੀ ਵਰਦੀ ਘੜੀਸਦੀ ਸੀ। ਥਾਣਿਆਂ ਵਿਚ ਦਰਖ਼ਤਾਂ ਨੂੰ ਫ਼ਲ ਨਹੀਂ, ਬੰਦੇ ਲੱਗਦੇ ਸਨ। ਉਹ ਬੰਦੇ ਜਿਹੜੇ ਲਵਾਰਿਸ ਬਣ ਕੇ ਕਦੇ ਕਿਸੇ ਦਰਿਆ ਵਿਚ ਜਾਂ ਫ਼ਿਰ ਸਮਸ਼ਾਨ ਘਾਟਾਂ ਵਿਚ ਮਿੱਟੀ ਦੇ ਤੇਲ ਵਿਚ ਸੜਦੇ ਸਨ। ਸਮਸ਼ਾਨ ਘਾਟਾਂ ਵਿਚ ਸੜਦੀ ਜੁਆਨੀ ਦੇ ਕਿੰਨੇ ਹੀ ਸੁਪਨਿਆਂ ਦਾ ਅੰਤ ਕਰ ਦਿੱਤਾ ਸੀ। ਹੁਣ ਰਾਤਾਂ ਨੂੰ ਆਉਂਦੀ, ਸੁਪਨੇ ਤਾਂ ਕਿੱਥੋਂ ਆਉਣੇ ਹਨ। ਸੁਪਨੇ ਤਾਂ ਅਮਰੀਕਨ ਸੁੰਡੀ ਚੱਟ ਗਈ।

ਹੁਣ ਪਿੰਡਾਂ ਵਿਚ ‘ਸਰਬੱਤ ਦੇ ਭਲੇ’ ਲਈ ਅਰਦਾਸ ਨਹੀਂ ਹੁੰਦੀ, ਹੁਣ ਤਾਂ ਇਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਮੜ•ੀਆਂ ਉਤੇ ਪਹਿਰੇ ਲੱਗਦੇ ਹਨ ਤਾਂ ਕਿ ਕੋਈ ‘ਪ੍ਰੇਮੀ’ ਦਾ ਅੰਤਮ ਸਸਕਾਰ ਨਾ ਕਰ ਜਾਵੇ। ਹੁਣ ਧਰਮ ਮਨੁੱਖ ਨੂੰ ਇਕ ਦੂਜੇ ਨਾਲ ਜੋੜਦਾ ਨਹੀਂ ਸਗੋਂ ਤੋੜਦਾ ਹੈ। ਇਹ ਟੁੱਟ ਭੱਜ ਹੁਣ ਮਾਲਵੇ ਦੀਆਂ ਗ਼ਲੀਆਂ ਵਿਚ ਬੱਕਰੇ ਬਲਾਉਂਦੀ, ਨੰਗੀਆਂ ਤਲਵਾਰਾਂ ਚੁੱਕੀ ਫ਼ਿਰਦੀ ਆਦਮ ਬੋ ਆਦਮ ਕਰਦੀ ਫ਼ਿਰਦੀ ਹੈ। ਇਹ ਉਹ ਤਲਵਾਰਾਂ ਹਨ, ਜਿਹੜੀਆਂ ਦਸ਼ਮੇਸ਼ ਪਿਤਾ ਨੇ ਮਜ਼ਲੂਮਾਂ ਤੇ ਦੁਖੀਆਂ ਦੀ ਰੱਖਿਆ ਕਰਨ ਲਈ ਬਖਸ਼ੀਆਂ ਸਨ। ਹੁਣ ਇਹ ਤਲਵਾਰਾਂ ਗੁਰੂ ਦੇ ਹੁਕਮਾਂ ਤੋਂ ਨਾਬਰ ਹੋਈਆਂ ਵੱਧ ਤੋਂ ਵੱਧ ਭੀੜ ਨੂੰ ਮਾਨਸਿਕ ਤੌਰ ‘ਤੇ ਜ਼ਲੀਲ ਕਰਕੇ ਜਸ਼ਨ ਮਨਾ ਰਹੀਆਂ ਹਨ।

ਇਨ•ਾਂ ਜਸ਼ਨਾਂ ਵਿਚ ਕੁਰਸੀ ਵੀ ਸ਼ਾਮਿਲ ਹੈ, ਕੁਰਸੀ ਦੇ ਪਾਵੇ ਵੀ । ਪਾਵਿਆਂ ਦੇ ਥੱਲੇ ਆ ਰਹੀ ਆ ਰਹੀ ਮਾਸੂਮੀਅਤ ਦੇ ਬੋਲ ਤੜਫ ਰਹੇ ਹਨ, ਹੁਣ ਚੁੱਪ ਤਾਂ ਚਾਰੇ ਪਾਸੇ ਹੈ ਪਰ ਸ਼ਾਂਤੀ ਸਮੁੰਦਰ ਵਿਚਲੇ ਤੂਫਾਨ ਤੋਂ ਪਹਿਲਾ ਵਰਗੀ ਹੈ। ਇਹ ਸ਼ਾਂਤੀ ਦੀਆਂ ਨਿੱਕੀਆਂ ਨਿੱਕੀਆਂ ਚੰਗਿਆੜੀਆ ਕਦੇ ਵੀ ਭਾਂਬੜ ਬਣ ਸਕਦੀਆਂ ਹਨ । ਇਹ ਭਾਂਬੜ ਕੁਰਸੀ ਦੇ ਪਾਵੇ ਤਾਂ ਸਾੜਨਗੀਆਂ, ਕੁਰਸੀ ਵੀ ਸੜੇਗੀ, ਉਹ ਕੁਰਸੀ ਜਿਹੜੀ ਆਪਣੀ ਭੁੱਖ ਨੂੰ ਮਿਟਾਉਂਣ ਲਈ ਚੱਲ ਰਹੀ ਹੈ, ਸਮਾਜਕ ਰਿਸ਼ਤਿਆਂ ਦਾ ਘਾਨ ਕਰੇਗੀ। ਰੋਟੀ ਤੇ ਬੇਟੀ ਦੇ ਬਾਈਕਾਟ ਦੇ ਹੁਕਮ ਥੱਲੇ ਕੀ ਕੀ ਕਰਨਗੇ ਇਹ ਤਾਂ ਤਖ਼ਤ ਦਾ ਹੁਕਮ ਹੀ ਦੱਸੁਗਾ, ਬਾਕੀ ਸਾਰਾ ਪੰਥ ਜਾਣਦਾ।

ਹੁਣ ਖੇਤਾਂ ਵਿਚ ਫਸਲਾਂ ਨਹੀਂ ਹੁੰਦੀ, ਨਾ ਹੀ ਕਿਧਰੇ ਹੀ ਮੱਕੀ ਤੇ ਧਾਨ ਬੀਜੇ ਹਨ। ਹੁਣ ਤਾਂ ਖੇਤਾਂ ‘ਚ ਬੀਮਾਰੀਆਂ ਦੀ ਫਸਲ ਹੁੰਦੀ ਜਿਥੇ ਜ਼ਿੰਦਗੀ ਨਹੀਂ ਮੌਤ ਦੇ ਸੁਨੇਹੇ ਆਉਦੇ ਹਨ। ਹੁਣ ਪਿੰਡ ਦਾ ਰਾਹ ਖੇਤਾਂ ਵੱਲ ਨਹੀਂ, ਥਾਣਿਆਂ ਵੱਲ ਜਾਂ ਫਿਰ ਮੜ•ੀਆਂ ਵੱਲ ਜਾਂਦਾ ਹੈ। ਮੜ•ੀਆਂ ਵੱਲ ਜਾਦੇ ਵਿਚ ਹੁਣ ਕਿੰੱਨੇ ਕੁ ਪਿੰਡ ਜਾ ਰਹੇ ਹਨ, ਗਿਣਤੀ ਨਹੀਂ ਹੁੰਦੀ। ਕੁਰਸੀ ਦੇ ਪਾਵੇ ਕੁਰਸੀ ਦੇ ਝਾਵੇਂ ਹੱਸਦੇ ਹਨ। ਖੇਤਾਂ ਵਿਚ ਖੁਦਕਸ਼ੀਆਂ ਦੀ ਫ਼ਸਲ ਦਾ ਝਾੜ ਦਿਨ ਬ ਦਿਨ ਵੱਧ ਰਿਹਾ ਹੈ। ਹੁਣ ਇਸ ਵੱਧ ਰਹੇ ਝਾੜ ਕਾਰਨ ਹਰ ਕੋਈ ਆਪੋ ਆਪਣੀ ਰੋਟੀ ਸੇਕਦਾ ਹੈ। ਤੁਸੀਂ ਕਿੰਨੀਆਂ ਕੁ ਰੋਟੀਆਂ ਸੇਕੀਆਂ ਨੇ ? ਹੁਣ ਇਹ ਫ਼ਸਲ ਕਦੋਂ ਤੱਕ ਵੱਢੀ ਜਾਵੇਗੀ ? ਸਾਡੇ ਮਨਾਂ ਵਿਚੋਂ ਇਹ ਸੰਵੇਦਨਾ ਮਰ ਜਾਵੇਗੀ ? ਕੀ ਅਸੀਂ ਮਸ਼ੀਨਾਂ ਬਣ ਕੇ ਰਹਿ ਜਾਵਾਂਗੇ ?

ਬੁੱਧ ਸਿੰਘ ਨੀਲੋਂ
94643-70823
budhsinghneelon0gmail.com

Previous articleSoldier killed in accidental firing in Jammu
Next articleਚੰਡੀਗੜ੍ਹ ਲਈ ਰਵਾਨਾ ਹੋਏ ਜਿਲ੍ਹਾ ਮਾਨਸਾ ਦੇ ਸਿਹਤ ਮੁਲਾਜ਼ਮ