ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਦਿਆਂ ਇਕ ਸਿੰਗਲ ਟਰੈਕ ‘ਸਤਿਗੁਰ ਪਿਆਰੇ’ ਟਾਇਟਲ ਹੇਠ ਲੈ ਕੇ ਗਾਇਕ ਜੀਵਨ ਬਾਈ ਨੇ ਦਸਤਕ ਦਿੱਤੀ ਹੈ। ਜੇ ਬੀ ਰਿਕਾਰਡਸ ਨੇ ਇਸ ਟਰੈਕ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਜੀਵਨ ਬਾਈ ਨੇ ਖ਼ੁਦ ਹੀ ਇਸ ਟਰੈਕ ਨੂੰ ਗਾਇਆ ਅਤੇ ਲਿਖਿਆ ਹੈ। ਦੀਪਕ ਜਨੌਤਰਾ ਨੇ ਵੀਡੀਓ ਅਤੇ ਡੀ ਮਹਿਰਾ ਨੇ ਸੰਗੀਤ ਦੀਆਂ ਸੇਵਾਵਾਂ ਅਰਪਿਤ ਕੀਤੀਆਂ ਹਨ। ਜੀਵਨ ਬਾਈ ਇਸ ਤੋਂ ਪਹਿਲਾਂ ਵੀ ਕਈ ਟਰੈਕ ਲਾਂਚ ਕੀਤੇ ਹਨ, ਜਿੰਨ੍ਹਾਂ ਨੂੰ ਸਰੋਤਿਆਂ ਨੇ ਭਰਵਾਂ ਪਿਆਰ ਦਿੱਤਾ ਹੈ।