ਕਿਸਾਨਾਂ ਨੇ ਰੇਲਵੇ ਲਾਈਨ ਮੰਡਿਆਲਾਂ ਤੇ ਲਗਾਇਆ ਧਰਨਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਿਸਾਨ ਯੂਨੀਅਨ ਦੇ ਸੱਦੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਦੁਪਹਿਰ 12 ਤੋਂ 3 ਵਜੇ ਤੱਕ ਮੰਡਿਆਲਾਂ ਵਿਖੇ ਰੇਲਵੇ ਲਾਈਨ ਤੇ ਧਰਨਾ ਲਗਾ ਕੇ ਸਮੁੱਚੇ ਭਾਰਤ ਵਿਚ ਰੇਲ ਰੋਕੋ ਮੁਹਿੰਮ ਨੂੰ ਹੁੰਗਾਰਾ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਗੁੁਰਵਿੰਦਰ ਖੰਗੂੜਾ ਕਿਸਾਨ ਆਗੂ ਨੇ ਕੀਤੀ।

ਇਸ ਧਰਨੇ ਵਿਚ ਸਮੁੱਚੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਜਿੰਨ੍ਹਾਂ ਵਿਚ ਸ਼ਾਮਚੁਰਾਸੀ ਦੇ ਬਲਾਕ ਤੋਂ ਇਲਾਵਾ, ਰਾਜੋਵਾਲ, ਰਹਿਸੀਵਾਲ, ਮੰਡਿਆਲਾਂ, ਢੋਡੋ ਮਾਜਰਾ, ਬਾਦੋਵਾਲ, ਢੈਹਾ, ਰੰਧਾਵਾ ਬਰੋਟਾ, ਤਾਰਾਗੜ੍ਹ, ਪੰਡੋਰੀ ਮਹਿਤਮਾ, ਵਾਹਦ, ਬਡਾਲਾ ਮਾਹੀ, ਸਾਰੋਬਾਦ ਆਦਿ ਪਿੰਡਾਂ ਦੇ ਕਿਸਾਨਾਂ ਨੇ ਵੱਧ ਚੜ੍ਹ ਕੇ ਧਰਨੇ ਵਿਚ ਸ਼ਮੂਲੀਅਤ ਕੀਤੀ। ਗੁਰਦੁਆਰਾ ਸ਼ਹੀਦ ਸਤਿ ਸਾਹਿਬ ਮੇਘੋਵਾਲ ਵਲੋਂ ਲੰਗਰ ਦੀਆਂ ਸੇਵਾਵਾਂ ਕੀਤੀਆਂ ਗਈਆਂ। ਇਸ ਮੌਕੇ ਗੁਰਮੇਲ ਕੌਰ, ਮਨਦੀਪ ਕੌਰ ਸਾਰੋਬਾਦ ਅਤੇ ਮੰਡਿਆਲਾਂ ਤੋਂ ਬੀਬੀ ਕੁਲਵਿੰਦਰ ਕੌਰ, ਬਲਵੀਰ ਕੌਰ, ਅਰਚਨਾ ਦੇਵੀ, ਸੀਮਾਂ, ਆਸ਼ਾ ਰਾਣੀ, ਗੁਰਮੀਤ ਕੌਰ, ਇੰਦ ਰਾਣੀ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਹਾਜ਼ਰ ਹੋਈਆਂ। ਧਰਨੇ ਵਿਚ ਹਾਜ਼ਰ ਲੋਕਾਂ ਦੇ ਇਕੱਠ ਨੂੰ ਰਘੁਬੀਰ ਸਿੰਘ ਢੈਹਾ ਵਲੋਂ ਕਾਜੂ, ਬਦਾਮ ਅਤੇ ਸੌਗੀ ਦਾ ਖੁੱਲ੍ਹ ਕੇ ਲੰਗਰ ਵਰਤਾਇਆ ਗਿਆ।

Previous articleਦਿੱਲੀ ਕਿਸਾਨ ਮੋਰਚੇ ਦੀ ਮੇਰੇ ਖ਼ਿਆਲਾਂ ਅਨੁਸਾਰ ਤਸਵੀਰ —————
Next articleUdit Raj booked for ‘misleading tweet’ in Unnao girls’ case