ਪੰਜਾਬ ਪੰਜਾਬੀਅਤ ਦੀ ਸ਼ਾਨ ਰੁਪਿੰਦਰ ਯੋਧਾਂ ਜਾਪਾਨ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਕਿਸਾਨੀ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਡ਼੍ਹੇ ਰਪਿੰਦਰ ਯੋਧਾ ਜੀ ਜਪਾਨ ਰਹਿੰਦੇ ਹੋਏ,ਆਪਣੀ ਮਿੱਟੀ ਤੇ ਮਾਂ ਬੋਲੀ ਨਾਲ ਜੁੜੇ ਹੋਏ ਓਹ ਇਨਸਾਨ ਹਨ।ਜੋ ਇੱਕ ਸੁੱਲਝੇ ਲੇਖਕ ਹੋਣ ਦੇ ਨਾਲ ਇੱਕ ਬਹੁਤ ਹੀ ਦਰਿਆ ਦਿਲ ਸਮਾਜ ਸੇਵੀ ਵੀ ਹਨ। ਰੁਪਿੰਦਰ ਯੋਧਾਂ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਯੋਧਾਂ ਦੇ ਜੰਮ ਪਲ ਹਨ ਜੋ ਕਿ ਤਕਰੀਬਨ ਪੰਦਰਾਂ ਸਾਲ ਤੋਂ ਜਪਾਨ ਵਿੱਚ ਰਹਿ ਰਹੇ ਹਨ ਰੁਪਿੰਦਰ ਜੋਧਾਂ ਬੜੇ ਹੀ ਮਹਿਨਤੀ ਅਤੇ ਦ੍ਰਿੜ ਇਰਾਦੇ ਵਾਲੇ ਸਮਾਜ ਸੇਵੀ ਵੱਜੋਂ ਜਾਣੇ ਜਾਂਦੇ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਪ੍ਰਧਾਨ ਹੋਣ ਦੇ ਨਾਤੇ ਦੁਨੀਆਂ ਦੇ ਹਰ ਕੋਨੇ ਵਿੱਚ ਉਨ੍ਹਾਂ ਦੇ ਨਾਲ ਜੁੜੇ ਹੋਏ ਲੋਕ ਉਨ੍ਹਾਂ ਨੂੰ ਭਲੀ ਭਾਂਤ ਜਾਣਦੇ ਹਨ। ਉਨ੍ਹਾਂ ਦੀ ਉੱਚੀ ਸੋਚ ਦੇ ਸਦਕਾ ਹੀ ਉਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਹੈ।ਅੱਜ ਐੱਨ ਆਰ ਆਈ ਇਨਕਲਾਬੀ ਮੰਚ ਪੂਰੀ ਦੁਨੀਆਂ ਤੇ ਛਾਇਆ ਹੈ,ਜੋ ਕਿ ਉਨ੍ਹਾਂ ਦੀਆਂ ਅਣਥੱਕ ਮਹਿਨਤ ਦਾ ਨਤੀਜਾ ਹੈ।ਉਨ੍ਹਾਂ ਦੀ ਚੰਗੀ ਸੋਚ ਦੇ ਸਦਕੇ ਮੰਚ ਦੇ ਸਾਰੇ ਮੈਂਬਰ ਇੱਕ ਪਰਿਵਾਰ ਵਾਂਗ ਆਪਸ ਵਿੱਚ ਜੁੜੇ ਹੋਏ ਹਨ ਅਤੇ ਸਾਰੇ ਰਲ ਮਿਲ ਕੇ ਆਪਣੀ ਡਿਊਟੀ ਨੂੰ ਬਾਖੂਬ ਨਿਭਾ ਰਹੇ ਹਨ।

ਰੁਪਿੰਦਰ ਜੀ ਹਰ ਮੈਂਬਰ ਨੂੰ ਆਪਣੇ ਭਰਾਵਾਂ ਵਰਗਾ ਸਤਿਕਾਰ ਦਿੰਦੇ ਹਨ ਅਤੇ ਹੌਸਲਾ ਦਿੰਦੇ ਹਨ,ਮੰਚ ਲਈ ਹਰ ਦਿਨ ਦੋ ਘੰਟੇ ਦਾ ਸਮ‍ਾਂ ਆਪਣੇ ਕੰਮ ਚੋਂ ਜਰੁਰ ਕੱਢਦੇ ਹਨ ਤਾਂ ਜੋ ਮੰਚ ਅੱਗੇ ਵਧ ਸਕੇ। ਰੁਪਿੰਦਰ ਯੋਧਾਂ ਜੀ ਆਪਣੇ ਬਚਪਨ ਬਾਰੇ ਦੱਸਦੇ ਹਨ, ਕਿ ਉਨ੍ਹਾਂ ਦਾ ਜਨਮ ਇੱਕ ਇਨਕਲਾਬੀ ਪਰਿਵਾਰ ਵਿੱਚ ਹੋਇਆ ਉਨ੍ਹਾਂ ਦਾ ਪਰਿਵਾਰ ਕਿਸਾਨੀ ਪਰਿਵਾਰ ਹੋਣ ਦੇ ਨਾਲ ਨਾਲ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ।ਰੂਪਿੰਦਰ ਜੀ ਦਾ ਬਚਪਨ ਆਪਣੇ ਬਜ਼ੁਰਗਾਂ ਦੇ ਨਾਲ ਖੇਤੀ ਵਿੱਚ ਹੱਥ ਵਟਾਉਂਦੇ ਅਤੇ ਨਾਲ ਨਾਲ ਸਕੂਲ ਦੀ ਪੜ੍ਹਾਈ ਕਰਦਿਆਂ ਗੁਜਰਿਆ ਉਹ ਪੜ੍ਹਾਈ ਕਰਦੇ ਸਮੇਂ ਸਮਾਜ ਭਲਾਈ ਦੇ ਕੰਮਾਂ ਵੱਲ ਧਿਆਨ ਰੱਖਦੇ ਸਨ। ਦੂਜੇ ਦੇ ਦੁੱਖ ਤਕਲੀਫ਼ ਨੂੰ ਆਪਣਾ ਦੁੱਖ ਸਮਝਦੇ ਸਨ ਉਨ੍ਹਾਂ ਦੇ ਚਾਚਾ ਤਰਸੇਮ ਜੋਧਾਂ ਜੀ ਪਹਿਲਾਂ ਤੋਂ ਹੀ ਖੱਬੀ ਲਹਿਰ ਨਾਲ ਜੁੜੇ ਹੋਏ ਸੀ। ਉਨ੍ਹਾਂ ਨਾਲ ਮਿਲ ਕੇ ਅੱਤਵਾਦ ਦੇ ਕਾਲੇ ਦੌਰ ਵਿੱਚ ਮਜਬੂਰ ਲੋਕਾਂ ਦੀ ਮਦਦ ਕੀਤੀ ਉਸ ਟਾਈਮ ਪੁਲੀਸ ਲੋਕਾਂ ਤੇ ਬਹੁਤ ਤਸ਼ੱਦਦ ਕਰ ਰਹੀ ਸੀ।ਰੂਪਿੰਦਰ ਜੀ ਨੇ ਆਪਣੇ ਚਾਚਾ ਜੀ ਨਾਲ ਮਿਲ ਕੇ ਪੁਲੀਸ ਤੋਂ ਬਹੁਤ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਉਨ੍ਹਾਂ ਦੇ ਚਾਚਾ ਜੀ ਅੱਜ ਵੀ ਕਿਸਾਨੀ ਸੰਘਰਸ਼ ਵਿਚ ਦਿੱਲੀ ਡਟੇ ਹੋਏ ਹਨ।

ਉਨ੍ਹਾਂ ਦੀ ਸੋਚ ਦਾ ਅਸਰ ਰੁਪਿੰਦਰ ਜੀ ਤੇ ਬਹੁਤ ਹੋਇਆ ਉਨ੍ਹਾਂ ਤੋਂ ਰੁਪਿੰਦਰ ਜੀ ਨੇ ਬਹੁਤ ਕੁਝ ਸਿੱਖਿਆ ਉਹ ਦੱਸਦੇ ਹਨ ਕਿ ਪੜ੍ਹਾਈ ਦੌਰਾਨ ਉਹ ਇੱਕ ਵਿਦਿਆਰਥੀ ਜਥੇਬੰਦੀ ਐੱਸ ਐੱਫ ਆਈ ਨਾਲ ਜੁੜੇ ਹੋਏ ਸੀ ਉਦੋਂ ਉਨ੍ਹਾਂ ਬੱਸ ਪਾਸਾਂ ਲਈ ਸੰਘਰਸ਼ ਕੀਤਾ ਸੀ, ਅਤੇ ਬੱਸ ਪਾਸ ਚਾਲੂ ਕਰਵਾਏ ਸੀ ਉਸ ਤੋਂ ਬਾਅਦ ਨਵੀਂ ਜਨਵਾਦੀ ਨੌਜਵਾਨ ਸਭਾ ਜਥੇਬੰਦੀ ਬਣਾਈ ਜਿਸ ਵਿਚ ਰੁਪਿੰਦਰ ਜੋਧਾਂ ਤਹਿਸੀਲ ਕਮੇਟੀ ਦੇ ਮੈਂਬਰ ਰਹੇ ਓਸ ਤੋਂ ਬਾਅਦ ਰੁਪਿੰਦਰ ਯੋਧਾਂ ਜੀ ਨੂੰ ਇਜ਼ਰਾਈਲ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਉਹ ਜਾਪਾਨ ਚਲੇ ਗਏ ਰੁਪਿੰਦਰ ਜੀ‌ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਨੇ ਉਥੇ ਜਾ ਕੇ ਨੌਕਰੀ ਕੀਤੀ ਤੇ ਫਿਰ ਆਪਣਾ ਬਿਜਨਸ ਸ਼ੁਰੂ ਕੀਤਾ। ਬਿਜਨਸ ਦੀ ਸੈਟਿੰਗ ਕਰਨ ਦੇ ਨਾਲ ਨਾਲ ਸਮਾਜ ਸੇਵਾ ਵੱਲ ਉਨ੍ਹਾਂ ਦਾ ਧਿਆਨ ਵੱਧਦਾ ਗਿਆ ਕਵਿਤਾਵਾਂ ਅਤੇ ਗੀਤ ਲਿਖਣ ਤੇ ਗਾਉਣ ਦਾ ਰੂਪਿੰਦਰ ਜੀ ਨੂੰ ਬਹੁਤ ਸ਼ੌਂਕ ਹੈ।ਉਹ ਸਮਾਜ ਭਲਾਈ ਅਤੇ ਫਾਂਸੀਵਾਦੀ ਸਰਕਾਰਾਂ ਖ਼ਿਲਾਫ਼ ਹਮੇਸ਼ਾਂ ਲਿਖਦੇ ਰਹਿੰਦੇ ਹਨ ਤਾਂ ਜੋ ਸਾਡਾ ਸਮਾਜ ਜਾਗ ਜਾਵੇ ਉਨ੍ਹਾਂ ਦੇ ਬਹੁਤ ਸਾਰੇ ਗੀਤ ਰਿਕਾਰਡ ਵੀ ਹੋ ਚੁੱਕੇ ਹਨ।

ਅਖ਼ਬਾਰਾਂ ਵਿੱਚ ਨਿੱਤ ਉਨ੍ਹਾਂ ਦੀਆਂ ਰਚਨਾਵਾਂ ਛੱਪਦੀਆਂ ਹਨ ਉਹ ਆਪਣੇ ਮਨ ਦੀ ਗੱਲ ਕਵਿਤਾਵਾਂ ਰਾਹੀਂ ਲੋਕਾਂ ਨੂੰ ਦੱਸਣ ਵਿੱਚ ਬਹੁਤ ਮਾਹਿਰ ਹਨ ਰੁਪਿੰਦਰ ਜੀ ਦਸਦੇ ਹਨ ਕਿ ਉਨ੍ਹਾਂ ਨੁੰ ਸਮਾਜ ਸੇਵੀ ਜਥੇਬੰਦੀਆਂ ਨਾਲ ਮਿਲ ਕੇ ਕੰਮ ਕਰਨ ਵਿਚ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਲੋਕਾਂ ਦੇ ਦੁੱਖ ਤਕਲੀਫ਼ ਚ ਮਦਦ ਕਰਨਾ ਆਪਣਾ ਫ਼ਰਜ਼ ਸਮਝਦੇ ਹਨ ਓਹ ਦੱਸਦੇ ਹਨ ਕਿ ਜਿੰਨਾ ਹੋ ਸਕੇ ਕਿਸੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹਨ।ਜਦੋਂ ਉਨ੍ਹਾਂ ਦੇ ਵੱਡੇ ਵੀਰ ਪ੍ਰਦੀਪ ਯੋਧਾਂ ਜੀ ਕੈਨੇਡਾ ਗਏ ਉਨ੍ਹਾਂ ਨੇ ਕਿਹਾ ਕਿ ਇਕ ਅਜਿਹਾ ਅੰਤਰਰਾਸ਼ਟਰੀ ਇਨਕਲਾਬੀ ਮੰਚ ਬਣਾਇਆ ਜਾਵੇ, ਜਿਸ ਵਿੱਚ ਭਾਰਤ ਅਤੇ ਦੁਨੀਆਂ ਦੇ ਹਰ ਕੋਨੇ ਦੇ ਲੋਕਾਂ ਨੂੰ ਜੋਡ਼ਿਆ ਜਾਵੇ ਜੋ ਲੋਕ ਇਨਕਲਾਬੀ ਸੋਚ ਰੱਖਦੇ ਹਨ ਉਨ੍ਹਾਂ ਨੂੰ ਇਕ ਮੰਚ ਤੇ ਇਕੱਠਾ ਕੀਤਾ ਜਾਵੇ।ਫਿਰ ਅਸੀਂ ਸਾਰਿਆਂ ਨੇ ਰਲ ਕੇ ਐੱਨ ਆਰ ਆਈ ਇਨਕਲਾਬੀ ਮੰਚ ਖੜ੍ਹਾ ਕੀਤਾ ਇੰਡੀਆ ਵਿਚ ਉਸ ਨੂੰ ਵਧਾਉਣ ਵਿਚ ਰੋਮੀ ਘੜਾਮੇ ਵਾਲੇ ਨੇ ਬਹੁਤ ਯੋਗਦਾਨ ਪਾਇਆ ਅੱਜ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਰਿਹਾ ਹੈ ਤੇ ਆਪਣੇ ਪੈਰ ਜਮਾ ਰਿਹਾ ਏ।

ਰੁਪਿੰਦਰ ਜੀ ਦੱਸਦੇ ਹਨ ਕੀ ਉਨ੍ਹਾਂ ਦੇ ਪਿਆਰੇ ਦੋਸਤ ਭਗਵਾਨ ਹੰਸ ਜੀ ਨਾਲ ਮਿਲ ਕੇ ਗੀਤ ਸਰਪੰਚੀ ਅਤੇ ਪੱਗ ਦੀ ਹੋਂਦ ਵਰਗਿਆਂ ਨੂੰ ਹੁਣੇ ਹੁਣੇ ਲਾਂਚ ਕੀਤਾ ਹੈ ਜੋ ਕਿ ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ ਗੀਤ ਹਨ ਰੁਪਿੰਦਰ ਜੀ ਆਜ਼ਾਦੀ ਘੁਲਾਟੀਆਂ ਦਾ ਬੜਾ ਮਾਣ ਸਤਿਕਾਰ ਕਰਦੇ ਹਨ ਤੇ ਆਪਣੇ ਮੰਚ ਨਾਲ ਮਿਲ ਕੇ ਹਮੇਸ਼ਾਂ ਉਨ੍ਹਾਂ ਦੇ ਜਨਮ ਦਿਹਾੜੇ ਸ਼ਹੀਦੀ ਦਿਨ ਬੜੇ ਵਧੀਆ ਤਰੀਕੇ ਨਾਲ ਮਨਾਉਂਦੇ ਹਨ,ਅਤੇ ਜਿੰਨਾ ਹੋ ਸਕੇ ਲੋਕਾਂ ਵਿੱਚ ਇਸ ਗੱਲ ਨੂੰ ਪ੍ਰਚਾਰਦੇ ਹਨ।ਅਤੇ ਸਮਾਜ ਵਿਚ ਨਵੀਂ ਚੇਤਨਾ ਭਰਨ ਦੀ ਕੋਸ਼ਿਸ਼ ਵਿੱਚ ਲਗਾਤਾਰ ਜੁਟੇ ਹੋਏ ਹਨ ਉਹ ਦੱਸਦੇ ਹਨ ਕਿ ਸਾਡਾ ਮਕਸਦ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ ਤਾਂ ਜੋ ਸਾਡਾ ਵਰਤਮਾਨ ਸਵਰ ਸਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਜਾਵੇ ਤੇ ਰੁਪਿੰਦਰ ਜੀ ਸੋਚਦੇ ਹਨ ਕਿ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਸਾਡਾ ਮੰਚ ਹਮੇਸ਼ਾਂ ਉੱਭਰ ਕੇ ਅੱਗੇ ਆਵੇ ਇਸੇ ਕੰਮ ਵਿਚ ਲਗਾਤਾਰ ਜੱਦੋ ਜਹਿਦ ਕਰ ਰਹੇ ਹਨ। ਗ਼ਰੀਬ ਲੜਕੀਆਂ ਦੇ ਵਿਆਹ ਕਰਵਾਉਣੇ ਅਤੇ ਜੋ ਲੋਕ ਹਾਸਪਤਾਲਾਂ ਵਿਚ ਬੀਮਾਰ ਇਲਾਜ ਕਰਾਉਣ ਤੋਂ ਅਸਮਰਥ ਹਨ ਉਨ੍ਹਾਂ ਦੀ ਮਦਦ ਕਰਦੇ ਹਨ।

ਜਿਥੇ ਵੀ ਸਮਾਜ ਭਲਾਈ ਦੇ ਕੰਮ ਦੀ ਲੋੜ ਪੈਂਦੀ ਹੈ ਤਾਂ ਉੱਥੇ ਨਾਲ ਖੜ੍ਹਦੇ ਹਨ ਤੇ ਹੁਣ ਕਿਸਾਨ ਅੰਦੋਲਨ ਵਿੱਚ ਅੱਗੇ ਹੋ ਕੇ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਆਪਣੇ ਵੱਲੋਂ ਨਗਦੀ ਰਾਸ਼ੀ ਭੇਜੀ ਅਤੇ ਉੱਥੇ ਆਪਣੇ ਵੱਲੋਂ ਟੀਮਾਂ ਭੇਜੀਆਂ ਗਈਆਂ ਤਾਂ ਜੋ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਨੂੰ ਵਧਾਇਆ ਜਾਵੇ ਤੇ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਵੇ।ਰੁਪਿੰਦਰ ਜੀ ਆਸ ਰੱਖਦੇ ਹਨ ਕਿ ਜਲਦੀ ਹੀ ਕਿਸਾਨਾ ਦੀ ਜਿੱਤ ਹੋਵੇਗੀ,ਅਤੇ ਸਰਮਾਏਦਾਰੀ ਦੀ ਹਾਰ ਹੋਵੇਗੀ ਅਤੇ ਜੋ ਪਰਿਵਾਰਾਂ ਦੇ ਮੈਂਬਰ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ ਉਨ੍ਹਾਂ ਲਈ ਬਹੁਤ ਗ਼ਮਗੀਨ ਵੀ ਹਨ।ਉਨ੍ਹਾਂ ਨੂੰ ਮੰਚ ਵੱਲੋਂ ਸ਼ਰਧਾਂਜਲੀ ਅਰਪਿਤ ਕਰਦੇ ਹਨ ਰੁਪਿੰਦਰ ਜੋਧਾ ਜੀ ਕਹਿੰਦੇ ਹਨ ਕਿ ਜੋ ਲੈਫਟ ਤੋਂ ਲੋਕ ਟੁੱਟ ਰਹੇ ਹਨ,ਉਨ੍ਹਾਂ ਨੂੰ ਲੈਫਟ ਨਾਲ ਦੁਆਰਾ ਜੋੜਿਆ ਜਾਵੇ ਤਾਂ ਜੋ ਲੋਕਾਂ ਜਾਗਰੂਕ ਹੋ ਕੇ ਵਹਿਮਾਂ ਭਰਮਾਂ ਚੋਂ ਨਿਕਲ ਕੇ ਲੋਕ ਚੰਗੀ ਜ਼ਿੰਦਗੀ ਜੀ ਸਕਣ ਅੱਜ ਵੀ ਸਾਡਾ ਸਮਾਜ ਅੰਧਕਾਰ ਵਿੱਚ ਡੁੱਬਿਆ ਹੈ।

ਧਰਮਾਂ ਦੇ ਚੱਕਰਾਂ ਵਿੱਚ ਜ਼ਾਤਾਂ ਦੇ ਚੱਕਰਾਂ ਵਿੱਚ ਉਲਝਿਆ ਹੈ ਉਹ ਚਾਹੁੰਦੇ ਹਨ ਕੀ ਸਾਡੇ ਲੋਕ ਇਨ੍ਹਾਂ ਬੁਰਾਈਆਂ ਵਿੱਚੋਂ ਨਿਕਲਣ ਅਤੇ ਅੱਗੇ ਵਧਣ ਰੂਪਿੰਦਰ ਜੀ ਸੋਚਦੇ ਹਨ ਸਾਡਾ ਮਕਸਦ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ ਸਭ ਕੋਲ ਰੁਜ਼ਗਾਰ ਹੋਵੇ ਤੇ ਕੋਈ ਗ਼ਰੀਬ ਭੁੱਖਾ ਨਾ ਸੌਂਵੇ ਤੇ ਸਮਾਜ ਵਿੱਚ ਸਭ ਨੂੰ ਬਰਾਬਰ ਦਾ ਦਰਜਾ ਮਿਲੇ ਸਰਕਾਰਾਂ ਦੀ ਲੁੱਟ ਕਸੁੱਟ ਤੋਂ ਲੋਕਾਂ ਨੂੰ ਛੁੱਟਕਾਰਾ ਮਿਲੇ ਇਹੀ ਉਨ੍ਹਾਂ ਦੇ ਦਿਲ ਦੀ ਤਮੰਨਾ ਹੈ ਜਿਸ ਲਈ ਉਹ ਲਗਾਤਾਰ ਸੰਘਰਸ਼ ਕਰਦੇ ਰਹਿਣਗੇ,ਅਤੇ ਆਪਣੇ ਮੰਚ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਉਹ ਕਹਿੰਦੇ ਹਨ ਕਿ ਮੇਰੇ ਨਾਲ ਜੁੜੇ ਸਾਰੇ ਮੇਰੇ ਦੋਸਤਾਂ ਦਾ ਸਤਿਕਾਰ ਕਰਦਾ ਹਾਂ ਜਿਹੜੇ ਇਸ ਮੰਚ ਨੂੰ ਅੱਗੇ ਤੋਰ ਰਹੇ ਹਨ, ਤੇ ਵਧੀਆ ਸੋਚ ਲੈ ਕੇ ਚੱਲੇ ਹਨ ਉਹ ਕਹਿੰਦੇ ਹਨ ਸਾਡਾ ਮਕਸਦ ਸਮਾਜ ਨੂੰ ਜਗਾਉਣਾ ਅਤੇ ਮਜ਼ਬੂਰਾਂ ਦੀ ਮਦਦ ਕਰਨਾ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਅਸੀਂ ਦੁਆ ਕਰਦੇ ਹਾਂ ਕੀ ਰੁਪਿੰਦਰ ਜੋਧਾ ਜੀ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਤੇ ਤਰੱਕੀਆਂ ਕਰਨ।

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਮਹਿੰਗਾਈ ਦੀ ਅੱਗ
Next articleਦਸੂਹਾ: ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਦੁਖੀ ਕਿਸਾਨ ਪਿਉ-ਪੁੱਤ ਨੇ ਖ਼ੁਦਕੁਸ਼ੀ ਕੀਤੀ