ਅਭਿਸ਼ੇਕ ਬੈਨਰਜੀ ਵੱਲੋਂ ਦਾਇਰ ਮਾਣਹਾਨੀ ਕੇਸ ਵਿੱਚ ਅਮਿਤ ਸ਼ਾਹ ਤਲਬ

ਕੋਲਕਾਤਾ (ਸਮਾਜ ਵੀਕਲੀ) :ਪੱਛਮੀ ਬੰਗਾਲ ’ਚ ਇੱਕ ਵਿਸ਼ੇਸ਼ ਅਦਾਲਤ ਨੇ ਟੀਐੱਮਸੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵੱਲੋਂ ਦਾਇਰ ਮਾਣਹਾਨੀ ਕੇਸ ਦੇ ਸਬੰਧ ’ਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਮਨ ਜਾਰੀ ਕਰਕੇ 22 ਫਰਵਰੀ ਨੂੰ ਨਿੱਜੀ ਤੌਰ ’ਤੇ ਜਾਂ ਕਿਸੇ ਵਕੀਲ ਰਾਹੀਂ ਪੇਸ਼ ਹੋਣ ਲਈ ਕਿਹਾ ਹੈ। ਵਿੱਦਿਆਨਗਰ ’ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਅਦਾਲਤ ਦੇ ਵਿਸ਼ੇਸ਼ ਜੱਜ ਨੇ ਨਿਰਦੇਸ਼ ਦਿੱਤਾ ਕਿ ਸ਼ਾਹ ਦਾ ਉਸ ਦਿਨ ਸਵੇਰੇ 10 ਵਜੇ ਨਿੱਜੀ ਤੌਰ ’ਤੇ ਜਾਂ ਕਿਸੇ ਵਕੀਲ ਰਾਹੀਂ ਹਾਜ਼ਰ ਹੋਣਾ ਜ਼ਰੂਰੀ ਹੈ। ਅਭਿਸ਼ੇਕ ਬੈਨਰਜੀ ਦੇ ਵਕੀਲ ਸੰਜੈ ਬਾਸੂ ਨੇ ਇੱਕ ਪ੍ਰੈੱਸ ਨੋਟ ’ਚ ਦਾਅਵਾ ਕੀਤਾ ਹੈ ਕਿ ਸ਼ਾਹ ਨੇ 11 ਅਗਸਤ 2018 ਨੂੰ ਕੋਲਕਾਤਾ ’ਚ ਭਾਜਪਾ ਦੀ ਰੈਲੀ ’ਚ ਟੀਐੱਮਸੀ ਦੇ ਸੰਸਦ ਮੈਂਬਰ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦਿੱਤੇ ਸਨ।

Previous articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ‘ਚ ਗਰੈਜੂਏਸ਼ਨ ਸੇਰੇਮਨੀ ਦਾ ਆਯੋਜਨ
Next articleਸ੍ਰੀਨਗਰ ’ਚ ਅਤਿਵਾਦੀ ਹਮਲਾ; ਦੋ ਪੁਲੀਸ ਮੁਲਾਜ਼ਮ ਹਲਾਕ