ਜ਼ਿੰਦਗੀ

ਗੋਰਖਨਾਥ ਸਿੰਘ

(ਸਮਾਜ ਵੀਕਲੀ)

ਮੈਂ ਚਾਹੁੰਦਾ ਹਾਂ ਜ਼ਿੰਦਗੀ ਨੂੰ
 ਮੈਨੂੰ ਵੀ ਚਾਹੁੰਦੀ ਹੈ ਜ਼ਿੰਦਗੀ
 ਖਿੜ ਖਿੜ ਕਦੇ ਮੈਂ ਹੱਸਦਾ ਹਾਂ
ਕਦੇ ਮੈਨੂੰ ਬਹੁਤ ਰਵਾਉਂਦੀ ਹੈ ਜ਼ਿੰਦਗੀ,
ਵਾਂਗ ਹਵਾ ਦੇ ਨਜ਼ਰ ਹੈ ਆਉਂਦੀ
ਪਿਆਰ ਦਾ ਇੱਕ ਅਹਿਸਾਸ ਹੈ ਜ਼ਿੰਦਗੀ
ਬੜੀ ਘਾਲ ਘਾਲੀ ਮੈਂ ਇਹਨੂੰ ਪਾਉਣ ਲਈ
 ਪਤਾ ਨਹੀਂ ਕੀ ਕੀ ਹੋਰ ਕਰਾਉਂਦੀ ਹੈ ਜ਼ਿੰਦਗੀ ,
ਖਿੜ ਖਿੜ ਕਦੇ ਮੈਂ ਹੱਸਦਾ ਹਾਂ
ਕਦੇ ਮੈਨੂੰ ਬਹੁਤ ਰਵਾਉਂਦੀ ਏ ਜ਼ਿੰਦਗੀ
ਮੈਂ ਰਿੰਨ੍ਹਿਆ ਗਿਆ ਹਾਂ ਜ਼ਿੰਦਗੀ ਚ
 ਸਿਤਾਰੇ ਮੇਰੇ ਚਮਕਾਉਂਦੀ ਹੈ ਜ਼ਿੰਦਗੀ ,
ਮੈਂ ਕਰਦਾ ਹਾਂ ਮਿਹਨਤ ਬਹੁਤੀ
ਮੇਰੀ ਥਕਾਣ ਨੂੰ ਫਿਰ ਹਰਾਉਂਦੀ ਇਹ ਜ਼ਿੰਦਗੀ,
ਮੈਂ ਚਾਹੁੰਦਾ ਹਾਂ ਜ਼ਿੰਦਗੀ ਨੂੰ
 ਮੈਨੂੰ ਵੀ ਚਾਹੁੰਦੀ ਏ ਜ਼ਿੰਦਗੀ
ਚੜ੍ਹਦੀ ਸਵੇਰ ਹੀ ਨਵੀਂ ਕੋਈ ਕਹਾਵਤ
ਪਾਉਂਦੀ ਐ ਜ਼ਿੰਦਗੀ
 ਫਿਰ ਉਲਝਿਆ ਰਹਿੰਦਾ ਹਾਂ ਸਾਰਾ ਦਿਨ,
ਸ਼ਾਮ ਨੂੰ ਘਰ ਆਪਣੇ ਮੁੜ ਆਉਂਦੀ ਐ ਜ਼ਿੰਦਗੀ
ਖਿੜ ਖਿੜ ਕਦੇ ਮੈਂ ਹੱਸਦਾ ਹਾਂ
 ਕਦੇ ਮੈਨੂੰ ਬਹੁਤ ਰਵਾਉਂਦੀ ਏ ਜ਼ਿੰਦਗੀ
ਬੜਾ ਸੋਹਣਾ ਹੈ ਕਿੱਸਾ ਜ਼ਿੰਦਗੀ ਦਾ
ਕਦੇ ਜਾਨ ਲੈਂਦੀ ਹੈ ਜ਼ਿੰਦਗੀ
 ਕਦੇ ਜਾਨ ਬਚਾਉਂਦੀ ਹੈ ਜ਼ਿੰਦਗੀ ,
ਪਤਾ ਨਹੀਂ ਕੀ ਕੀ ਕਾਰੇ ਕਰਾਉਂਦੀ ਹੈ ਜ਼ਿੰਦਗੀ
ਮੈਂ ਪੜ੍ਹਦਾ ਹਾਂ ਜ਼ਿੰਦਗੀ ਨੂੰ
ਪਰ ਮੈਨੂੰ ਸਮਝ ਨਾ ਆਉਂਦੀ ਏ ਜ਼ਿੰਦਗੀ
ਪਤਾ ਨ੍ਹੀਂ ਇਨ੍ਹਾਂ ਕਿਉਂ ਸਤਾਉਂਦੀ ਏ ਜ਼ਿੰਦਗੀ
ਮੈਂ ਚਾਹੁੰਦਾ ਹਾਂ ਜ਼ਿੰਦਗੀ ਨੂੰ
 ਮੈਨੂੰ ਵੀ ਚਾਹੁੰਦੀ ਹੈ ਜ਼ਿੰਦਗੀ
 ਖਿੜ ਖਿੜ ਕਰਦੇ ਮੈਂ ਹੱਸਦਾ ਹਾਂ
ਕਦੇ  ਮੈਨੂੰ ਬਹੁਤ ਰਵਾਉਂਦੀ ਹੈ ਜ਼ਿੰਦਗੀ,
 ਇੱਕ ਬਿਰਖ ਦੀ ਤਰ੍ਹਾਂ ਖੜ੍ਹਨਾ ਜਾਵਾਂ
  ਮੈਨੂੰ ਤੁਰਨਾ ਸਿਖਾਉਂਦੀ ਹੈ ਜ਼ਿੰਦਗੀ
ਕਾਸ਼! ਮੇਰੇ ਕੀਤੇ ਪਰ ਹੁੰਦੇ
 ਬਿਨਾਂ ਪਰਾਂ ਦੇ ਉੱਡਣਾ ਚਾਹੁੰਦੀ ਇਹ ਜ਼ਿੰਦਗੀ
ਮੈਂ ਚਾਹੁੰਦਾ ਹਾਂ ਜ਼ਿੰਦਗੀ ਨੂੰ
ਮੈਨੂੰ ਵੀ ਚਾਹੁੰਦੀ ਹੈ ਜ਼ਿੰਦਗੀ
 ਖਿੜ ਖਿੜ ਕਦੇ ਮੈਂ ਹੱਸਦਾ ਹਾਂ
 ਕਦੇ ਮੈਨੂੰ ਬਹੁਤ ਰਵਾਉਂਦੀ  ਏ ਜ਼ਿੰਦਗੀ
ਗੋਰਖਨਾਥ ਸਿੰਘ 
ਪਿੰਡ ਮੁਹੰਮਦਗਡ਼੍ਹ (ਮਲੇਰਕੋਟਲਾ)
7743080522
Previous articleਜਦੋਂ-ਜਦੋਂ
Next articleਸੈਦੋ ਭੁਲਾਣਾ ਦੇ ਬੱਸ ਸਟਾਪ ਤੇ ਸਬਜ਼ੀ ਵਿਕਰੇਤਾਵਾਂ ਦੇ ਕਬਜ਼ੇ ਕਾਰਨ ਲੋਕ ਪ੍ਰੇਸ਼ਾਨ