ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਵਾਲੀ ਕਣਕ ਪੂਰੀ ਤਰ੍ਹਾਂ ਕਾਮਯਾਬ: ਕੁਲਵੰਤ ਸਿੰਘ, ਏ ਡੀ ਓ

(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਖੰਨਾ ਵੱਲੋਂ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਖੇਤੀਬਾੜੀ ਅਫ਼ਸਰ ਖੰਨਾ ਦੀ ਅਗਵਾਈ ਹੇਠ ਅੱਜ ਪਿੰਡ ਲਿਬੜਾ ਵਿਖੇ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦਾ ਨਿਰੀਖਣ ਕੀਤਾ ਗਿਆ । ਇਸ ਮੌਕੇ ਕੁਲਵੰਤ ਸਿੰਘ ਅਤੇ ਸਨਦੀਪ ਸਿੰਘ ਦੋਵੇਂ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਨਾਲ ਕਣਕ ਦੀ ਕਾਸ਼ਤ ਦਾ ਖਰਚਾ ਘਟਦਾ ਹੈ । ਹੈਪੀ ਸੀਡਰ ਨਾਲ ਕਣਕ ਵਿਚ ਨਦੀਨਾਂ ਦੀ ਸਮੱਸਿਆ ਨਾ ਮਾਤਰ ਆਓਂਦੀ ਹੈ।

ਬਲਾਕ ਖੰਨਾ ਦੇ ਪਿੰਡ ਲਿਬੜਾ ਦੇ ਕਿਸਾਨ ਗੁਲਜ਼ਾਰ ਮੁਹੰਮਦ ਨੇ ਹੈਪੀ ਸੀਡਰ ਆਪਣਾਕੇ ਆਪਣਾ ਕਣਕ ਦੀ ਕਾਸ਼ਤ ਦਾ ਖਰਚਾ ਘਟਾਇਆ ਅਤੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਹੈ। ਕਿਸਾਨ ਵੀਰ ਕਣਕ ਦੀ ਮੌਜੂਦਾ ਸਥਿਤੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਹਨਾਂ ਪਿੰਡ ਲਿਬੜਾ ਦੇ ਕਿਸਾਨਾਂ ਦੀ ਪ੍ਰਸੰਸਾ ਵੀ ਕੀਤੀ ਜਿਹਨਾ ਨੇ ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਜਾ ਸੁਪਰ ਸੀਡਰ ਕਣਕ ਦੀ ਬਜਾਈ ਕੀਤੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ ।

ਉਹਨਾਂ ਕਿਹਾ ਬਲਾਕ ਦੇ ਸਮੂਹ ਪਿੰਡਾਂ ਦੇ ਕਿਸਾਨਾਂ ਨੂੰ ਇਸ ਪਿੰਡ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਆਪਣਾ ਖੇਤੀ ਖਰਚੇ ਘਟਾ ਸਕਣ ਅਤੇ ਮਿੱਟੀ ਦੀ ਸਿਹਤ ਦਾ ਸੁਧਾਰ ਹੋ ਸਕੇ। ਇਸ ਮੌਕੇ ਉਹਨਾਂ ਦਾਲਾਂ ਕਾਸ਼ਤ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ।ਉਹਨਾਂ ਕਿਸਾਨ ਵੀਰਾਂ ਨੂੰ ਜੰਤਰ ਦੀ ਬਿਜਾਈ ਹਰੀ ਖਾਦ ਲਈ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਹਬੀਬ ਮੁਹੰਮਦ, ਗੁਰਿੰਦਰ ਸਿੰਘ, ਜਸਦੇਵ ਸਿੰਘ,ਕੁਲਦੀਪ ਸਿੰਘ, ਰਮਨਦੀਪ ਸਿੰਘ,ਮਨਜੋਤ ਸਿੰਘ ਅਤੇ ਸਮੀਰ ਮੁਹੰਮਦ ਹਾਜ਼ਿਰ ਸਨ।

Previous articleਮਹਿਤਪੁਰ ਚ ਨਗਰ ਪੰਚਾਇਤ ਚੋਣਾਂ ਚ ਕਾਂਗਰਸ ਨੂੰ ਭਾਰੀ ਬਹੁਮਤ ਪ੍ਰਾਪਤ
Next articleਨੂਰਮਹਿਲ ਵਾਰਡ ਨੰਬਰ 9 ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਮਨ ਕੁਮਾਰੀ ਜੇਤੂ ਰਹੀ।