ਜਦੋਂ-ਜਦੋਂ

ਅਮਨ ਜੱਖਲਾਂ

(ਸਮਾਜ ਵੀਕਲੀ)

ਜਦੋਂ ਜਦੋਂ ਵੀ ਸੁੱਤੇ ਲੋਕੀਂ ਜਾਗਣਗੇ
ਤੇਰੇ ਤਖਤਾਂ ਵੱਲ ਨਿਸ਼ਾਨੇ ਦਾਗਣਗੇ…
ਜਦੋਂ ਜਦੋਂ ਵੀ ਕੁੱਲੀ ਕੋਈ ਕੁਰਲਾਏਗੀ
ਤੇਰੇ ਮਹਿਲਾਂ ਦੀ ਵੀ ਸਾਮਤ ਆਏਗੀ…
ਜਦੋਂ ਜਦੋਂ ਵੀ ਅੱਗਾਂ ਇਹ ਵਰਸਾਵੇਗਾ
ਸੂਰਜ ਨੂੰ ਵੀ ਠੰਡਾ ਕੀਤਾ ਜਾਵੇਗਾ…
ਜਦੋਂ ਜਦੋਂ ਵੀ ਭੁੱਖਾ ਢਿੱਡ ਕੋਈ ਬੋਲੂਗਾ
ਨਾਨਕ ਵਾਲੀ ਤੱਕੜੀ ਦੇ ਵਿੱਚ ਤੋਲੂਗਾ…
ਜਦੋਂ ਜਦੋਂ ਵੀ ਰੱਤ ਵਹਾਈ ਜਾਏਗੀ
ਵੈਰੀਆ ਤੇਰੀ ਨੀਂਦ ਉਡਾਈ ਜਾਏਗੀ…
ਜਦੋਂ ਜਦੋਂ ਵੀ ਬਾਬਰ ਹੋਕਾ ਗਾਏਗਾ
ਆਪਣੇ ਮੂੰਹੋਂ ਮੰਗੀ ਮੌਤ ਬੁਲਾਏਗਾ…
ਜਦੋਂ ਜਦੋਂ ਵੀ ਪਰਜਾ ਏਕਾ ਕਰ ਲੈਣਾ
ਵੈਰੀ ਹਾਕਮ ਗੋਡਿਆਂ ਥੱਲੇ ਧਰ ਲੈਣਾ…
ਜਦੋਂ ਜਦੋਂ ਵੀ ਖੂਨੀ ਹੰਝੂ ਰੋਵਣਗੇ
ਜੱਖਲਾਂ ਵਾਲਿਆ ਲੋਕੀਂ ਕੱਠੇ ਹੋਵਣਗੇ…
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਵਾਲੀ ਕਣਕ ਪੂਰੀ ਤਰ੍ਹਾਂ ਕਾਮਯਾਬ: ਕੁਲਵੰਤ ਸਿੰਘ, ਏ ਡੀ ਓ
                       9478226980
Previous articleਭ੍ਰਿਸ਼ਟਾਚਾਰ
Next articleਜ਼ਿੰਦਗੀ