(ਸਮਾਜ ਵੀਕਲੀ)
ਆਪਣੇ ਹੀ ਅਗਿਆਨ ਦੇ ਕਾਰਣ, ਆਪੇ ਜੱਭਦੇ ਫਿਰਦੇ ਨੇ
ਪਿੱਠ ਦਿਖਾ ਕੇ ਸੂਰਜ ਤਾਂਈ , ਚਾਨਣ ਲੱਭਦੇ ਫਿਰਦੇ ਨੇ
ਗੰਦੇ ਮਨ ਨੂੰ ਸਾਫ਼ ਕਰਨ ਦਾ, ਯਤਨ ਕੋਈ ਵੀ ਕਰਿਆ ਨਾ
ਰੰਗ ਬਰੰਗੇ ਕਪੜੇ ਪਾ ਕੇ, ਲੋਕੀ ਫੱਬਦੇ ਫਿਰਦੇ ਨੇ
ਧਰਮ ਦੇ ਚਸ਼ਮੇਂ, ਆਖਾਂ ਉੱਤੋਂ, ਲਾਹ ਕੇ ਕੇਰਾਂ , ਤੱਕ ਜ਼ਰਾ
ਰੱਬ ਦੇ ਨਾਂ ਤੇ ਬੰਦੇ ਨੂੰ, ਕਿੰਝ ਬੰਦੇ, ਠੱਗਦੇ ਫਿਰਦੇ ਨੇ
ਗੱਲ ਰੁਤਬੇ ਦੀ ਨਹੀਂ ਹੁੰਦੀ , ਗੱਲ ਜਿਗਰੇ ਦੀ ਹੁੰਦੀ ਏ
ਦੇਖੀ ਕਿਵੇਂ ਹਨੇਰੇ ਵਿਚ ਵੀ, ਜੁਗਨੂੰ ਜੱਗਦੇ ਫਿਰਦੇ ਨੇ
ਪੰਜਾਬ ਦੇ ਰਾਖੇ ਬਨਣ ਵਾਲਿਉ, ਅੱਖਾਂ ਖੋਲ ਕੇ ਵੇਖ ਲਵੋ
ਥਾਂ ਆਬਾਂ ਦੀ ਨਸ਼ਿਆਂ ਵਾਲੇ , ਦਰਿਆ ਵੱਗਦੇ ਫਿਰਦੇ ਨੇ
ਸੋਨੂੰ ਮੰਗਲੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011